Millind Gaba: ਮਸ਼ਹੂਰ ਪੰਜਾਬੀ ਗਾਇਕ ਮਿਲਿੰਦ ਗਾਬਾ ਨੂੰ ਲੈ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਦੱਸ ਦੇਈਏ ਕਿ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ਼ ਕਰਨ ਵਾਲੇ ਮਿਲਿੰਦ ਦਾ ਅਜਿਹਾ ਰੂਪ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ।



ਇਸ ਵੀਡੀਓ ਕਾਰਨ ਉਹ ਵਿਵਾਦਾਂ ਦਾ ਹਿੱਸਾ ਬਣ ਗਏ ਹਨ। ਵਾਇਰਲ ਵੀਡੀਓ 'ਚ ਮਿਲਿੰਦ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਨਜ਼ਰ ਆ ਰਹੇ ਹਨ।



ਮਿਲਿੰਦ ਗਾਬਾ ਦਾ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਹ ਟੀ-ਸੀਰੀਜ਼ ਦੇ ਦਫਤਰ ਦੇ ਅੰਦਰ ਕੁਝ ਲੋਕਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।



ਮਿਲਿੰਦ ਦੇ ਆਲੇ-ਦੁਆਲੇ ਕਈ ਲੋਕ ਬੈਠੇ ਹਨ। ਗੱਲਬਾਤ ਦੌਰਾਨ ਮਿਲਿੰਦ ਅਚਾਨਕ ਇੱਕ ਵਿਅਕਤੀ ਉੱਤੇ ਹਾਵੀ ਹੋਣ ਲੱਗਦੇ ਹਨ। ਇਸ ਦੌਰਾਨ ਦੋਵਾਂ ਵਿਚਕਾਰ ਗਰਮਾ-ਗਰਮ ਬਹਿਸ ਸ਼ੁਰੂ ਹੋ ਜਾਂਦੀ ਹੈ।



ਇਸ ਦੌਰਾਨ ਆਸ-ਪਾਸ ਦੇ ਲੋਕ ਬਚਾਅ ਲਈ ਜਾਂਦੇ ਹਨ। ਹਾਲਾਂਕਿ ਮਾਮਲਾ ਸੁਲਝਿਆ ਨਹੀਂ ਹੈ। ਦੋਵਾਂ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਜਾਂਦੀ ਹੈ।



ਇਸ ਤੋਂ ਬਾਅਦ ਮਿਲਿੰਦ ਗੁੱਸੇ ਨਾਲ ਖੜ੍ਹਾ ਹੋ ਜਾਂਦਾ ਹੈ ਅਤੇ ਮੇਜ਼ 'ਤੇ ਰੱਖੇ ਕਾਗਜ਼ ਸੁੱਟ ਦਿੰਦਾ ਹੈ। ਉਨ੍ਹਾਂ ਨੇ ਕੋਲ ਬੈਠੇ ਵਿਅਕਤੀ ਦਾ ਕਾਲਰ ਫੜ ਲਿਆ। ਉਸ ਨੂੰ ਬਚਾਇਆ ਜਾਂਦਾ ਹੈ ਅਤੇ ਦੂਰ ਲਿਜਾਇਆ ਜਾਂਦਾ ਹੈ।



ਹਾਲਾਂਕਿ ਕੁਝ ਸਮੇਂ ਬਾਅਦ ਮਿਲਿੰਦ ਗਾਬਾ ਫਿਰ ਤੋਂ ਹੰਗਾਮਾ ਕਰਦੇ ਨਜ਼ਰ ਆਏ। ਵਾਇਰਲ ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪੰਜਾਬੀ ਗਾਇਕ ਸ਼ਰਾਬ ਦੇ ਨਸ਼ੇ ਵਿੱਚ ਸੀ। ਵੀਡੀਓ 'ਚ ਉਹ ਸ਼ਰਾਬ ਪੀਂਦੇ ਵੀ ਦੇਖੇ ਜਾ ਸਕਦੇ ਹਨ।



ਮਿਲਿੰਦ ਨੂੰ ਕੁਝ ਲੋਕ ਬਾਹਰ ਕੱਢਦੇ ਵੀ ਨਜ਼ਰ ਆ ਰਹੇ ਹਨ। ਹਾਲਾਂਕਿ, ਫਿਰ ਅਚਾਨਕ ਗੁੱਸੇ ਵਿੱਚ ਮਿਲਿੰਦ ਉਸੇ ਵਿਅਕਤੀ ਦੇ ਕੋਲ ਆ ਜਾਂਦਾ ਹੈ ਅਤੇ ਉਸਨੂੰ ਧੱਕਾ ਦੇ ਦਿੰਦਾ ਹੈ ਅਤੇ ਝਗੜਾ ਵੀ ਹੋ ਜਾਂਦਾ ਹੈ।



ਇਸ ਦੌਰਾਨ ਦੋਵੇਂ ਇਕ-ਦੂਜੇ ਨੂੰ ਕੁਝ ਕਹਿ ਰਹੇ ਹਨ, ਹਾਲਾਂਕਿ ਵੀਡੀਓ 'ਚ ਦੋਹਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ। 33 ਸਾਲਾ ਮਿਲਿੰਦ ਗਾਬਾ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ।



7 ਨਵੰਬਰ 1990 ਨੂੰ ਨਵੀਂ ਦਿੱਲੀ ਵਿੱਚ ਜਨਮੇ ਮਿਲਿੰਦ ਨੇ ਬਾਲੀਵੁੱਡ ਫਿਲਮਾਂ ਲਈ ਵੀ ਗੀਤ ਗਾਏ ਹਨ। ਮਿਲਿੰਦ ਗਾਬਾ ਨੂੰ ਅਕਸਰ ਲਾਈਵ ਕੰਸਰਟ ਕਰਦੇ ਦੇਖਿਆ ਜਾਂਦਾ ਹੈ।