Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਆਏ ਦਿਨ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ।
ABP Sanjha

Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਆਏ ਦਿਨ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ।

ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ।
ABP Sanjha

ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ।

ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ABP Sanjha

ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ।
ABP Sanjha

ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ।

ABP Sanjha

ਇਸ ਪੋਸਟ ਦੇ ਨਾਲ ਮਾਤਾ ਚਰਨ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ।

ABP Sanjha

ਇਸ ਤਸਵੀਰ ਦੀ ਹੁਬਹੂ ਝਲਕ ਮਰਹੂਮ ਗਾਇਕ ਦੀ ਹਵੇਲੀ ਉੱਤੇ ਛਾਏ ਬਦਲਾਂ ਦੇ ਵਿੱਚ ਬਣੇ ਅਕਸ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੱਦਲਾਂ ਵਿੱਚ ਸਿੱਧੂ ਦੀ ਤਸਵੀਰ ਨਾਲ ਦੀ ਝਲਕ ਵਿਖਾਈ ਦੇ ਰਹੀ ਹੈ।

ABP Sanjha

ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਸੰਦੇਸ਼ ਲਿਖਦੇ ਹੋਏ ਕਿਹਾ, 'ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋਹ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ

ABP Sanjha

ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ...ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ...

ABP Sanjha

ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ 🙏🙏' ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।

ਇੱਕ ਫੈਨ ਨੇ ਲਿਖਿਆ, 'ਮਾਂ ਸਿੱਧੂ ਬਾਈ ਇੱਥੇ ਹੀ ਹੈ ਸਾਡੇ ਵਿਚਾਲੇ, ਮਹਿਜ਼ ਇੱਕ ਵਾਰ ਆਪਣੇ ਦਿਲ ਤੋਂ ਮਹਿਸੂਸ ਕਰਕੇ ਵੇਖੋ। ਓਹ ਹਮੇਸ਼ਾ ਹਰੀ ਸਾਡੇ ਸਭ ਦੇ ਨਾਲ ਹੈ। '