ਪੰਜਾਬੀ ਸਿੰਗਰ ਪ੍ਰਭ ਗਿੱਲ ਅੱਜ ਯਾਨਿ 23 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ।



ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ‘ਚ ਹੋਇਆ ਸੀ।



ਪ੍ਰਭ ਗਿੱਲ ਦੇ ਘਰ ‘ਚ ਸ਼ੁਰੂ ਤੋਂ ਹੀ ਸੰਗੀਤਕ ਮਾਹੌਲ ਸੀ। ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਨੂੰ ਮਿਊਜ਼ਿਕ ਨਾਲ ਕਾਫੀ ਪਿਆਰ ਸੀ।



ਪ੍ਰਭ ਗਿੱਲ ਦੇ ਦਿਲ ‘ਚ ਇੱਥੋਂ ਹੀ ਗਾਇਕੀ ਲਈ ਸ਼ੌਕ ਜਾਗਿਆ ਸੀ। ਉਨ੍ਹਾਂ ਦੇ ਪਿਤਾ ਨੇ ਪ੍ਰਭ ਦੇ ਇਸ ਸ਼ੌਕ ਨੂੰ ਸਪੋਰਟ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸਿਰਫ 12 ਸਾਲ ਦੀ ਉਮਰ ‘ਚ ਹੀ ਗਾਇਕੀ ਸਿੱਖਣੀ ਸ਼ੁਰੂ ਕੀਤੀ।



ਪ੍ਰਭ ਗਿੱਲ ਬਚਪਨ ਤੋਂ ਹੀ ਨੁਸਰਤ ਫਤਿਹ ਅਲੀ ਖਾਨ, ਗੁਰਦਾਸ ਮਾਨ, ਕੁਲਦੀਪ ਮਾਣਕ ਵਰਗੇ ਗਾਇਕਾਂ ਨੂੰ ਸੁਣ ਕੇ ਵੱਡੇ ਹੋਏ।



ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪ੍ਰਭ ਗਿੱਲ ਨੇ ਗਾਇਕੀ ਦਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਕੋਲ ਨੌਕਰੀ ਕੀਤੀ ਸੀ।



ਉਹ ਦਿਲਜੀਤ ਦੇ ਗੀਤਾਂ ‘ਚ ਕੋਰਸ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਦਿਲਜੀਤ ਨਾਲ ਉਨ੍ਹਾਂ ਨੇ 6 ਸਾਲ ਕੰਮ ਕੀਤਾ।



ਪ੍ਰਭ ਗਿੱਲ ਨੇ ਆਪਣੇ ਗਾਇਕੀ ਦੇ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਈ ਗਾਇਕਾਂ ਕੋਲ ਨੌਕਰੀ ਮਿਲਦੀ ਸੀ। ਪ੍ਰਭ ਗਿੱਲ ਨੂੰ ਗਾਇਕੀ ਦਾ ਜਨੂੰਨ ਸੀ।



ਕਿਉਂਕਿ ਪ੍ਰਭ ਗਿੱਲ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਸੀ। ਇਸ ਕਰਕੇ ਗਾਇਕ ਬਣਨ ਦਾ ਸੁਪਨਾ ਕਰਨਾ ਇੰਨਾਂ ਅਸਾਨ ਨਹੀਂ ਸੀ



ਆਖਰ ਉਹ ਦਿਨ ਆਇਆ ਜਦੋਂ ਪ੍ਰਭ ਗਿੱਲ ਨੇ ਆਪਣਾ ਪਹਿਲਾ ਗਾਣਾ ਗਾਇਆ। ਇਸ ਗਾਣੇ ਨੂੰ ਕੋਈ ਮਿਊਜ਼ਿਕ ਕੰਪਨੀ ਰਿਲੀਜ਼ ਕਰਨ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਪ੍ਰਭ ਗਿੱਲ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ।