ਕੜਾਹ ਪ੍ਰਸ਼ਾਦ, ਜੋ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਵਜੋਂ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਸਮੇਂ ਵੀ ਦਿੱਤਾ ਜਾਂਦਾ ਹੈ।



ਇਹ ਕਣਕ ਦੇ ਆਟੇ ਤੋਂ ਬਣਿਆ ਇੱਕ ਰਵਾਇਤੀ ਹਲਵਾ ਹੈ। ਪੰਜਾਬ ਦੇ ਵਿੱਚ ਹਰ ਘਰ ਵਿੱਚ ਆਟੇ ਵਾਲਾ ਕੜਾਹ ਬਹੁਤ ਹੀ ਸ਼ੌਕ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਖਾਇਆ ਜਾਂਦਾ ਹੈ।



1 ਕੱਪ ਕਣਕ ਦਾ ਆਟਾ



1 ਕੱਪ ਚੀਨੀ ਅਤੇ 4 ਕੱਪ ਪਾਣੀ



1/2 ਕੱਪ ਦੇਸੀ ਘਿਓ



ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 4 ਕੱਪ ਪਾਣੀ ਨਾਲ ਦੇ ਵਿੱਚ 1 ਕੱਪ ਚੀਨੀ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਘੁਲ ਨਾ ਜਾਵੇ। ਇਸ ਤਰ੍ਹਾਂ ਚਾਸ਼ਨੀ ਤਿਆਰ ਹੋ ਜਾਵੇਗੀ।



ਫਿਰ ਇੱਕ ਕੜਾਹੀ ਦੇ ਵਿੱਚ ਦੇਸੀ ਘਿਓ ਨੂੰ ਪਿਘਲਾਓ ਅਤੇ ਇਸ ਵਿਚ ਕਣਕ ਦਾ ਆਟਾ ਪਾਓ ਅਤੇ ਮੱਧਮ ਅੱਗ ਉੱਤੇ ਭੁੰਨ ਲਓ।



ਇਸ ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਰਹੋ ਤੇ ਧਿਆਨ ਰੱਖੋ ਕਿ ਆਟਾ ਕੜਾਹੀ ਨਾਲ ਨਾ ਚਿਪਕੇ।



ਜਦੋਂ ਮਿਸ਼ਰਣ ਘਿਉ ਨੂੰ ਛੱਡ ਦੇਵੇ ਤਾਂ ਇਸ ਵਿੱਚ ਧਿਆਨ ਦੇ ਨਾਲ ਚਾਸ਼ਨੀ ਮਿਲਾ ਦਿਓ, ਅਤੇ ਨਾਲ-ਨਾਲ ਕੜਛੀ ਚਲਾਉਂਦੇ ਰਹੋ।



ਜਦੋਂ ਇਹ ਪੂਰੀ ਤਰ੍ਹਾਂ ਇਕੱਠਾ ਹੋ ਜਾਵੇਗਾ ਤਾਂ ਇਹ ਕੜਾਹੀ ਦੇ ਕਿਨਾਰੇ ਛੱਡ ਦਿੰਦਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕੜਾਹ ਤਿਆਰ ਹੋ ਗਿਆ ਹੈ।



ਪਸੰਦ ਅਨੁਸਾਰ ਇਸ ਵਿੱਚ ਕਿਸ਼ਮਿਸ਼, ਬਰੀਕ ਕੱਟਿਆ ਖੋਪਾ, ਬਾਦਾਮ ਵੀ ਪਾ ਸਕਦੇ ਹੋ। ਹੁਣ ਗਰਮਾ ਗਰਮ ਸਰਵ ਕਰੋ। ਇਹ ਸਵਾਦੀ ਹੋਣ ਦੇ ਨਾਲ ਨਾਲ ਸਿਹਤਵਰਧਕ ਵੀ ਹੈ।