ਗਾਜਰ ਨੂੰ ਲੋਕ ਸਰਦੀਆਂ ਵਿੱਚ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ।



ਗਾਜਰ ਬੀਟਾ-ਕੈਰੋਟੀਨ (ਜੋ ਸਰੀਰ ਵਿੱਚ ਵਿਟਾਮਿਨ ਏ ਵਿੱਚ ਬਦਲ ਜਾਂਦੀ ਹੈ), ਫਾਈਬਰ, ਵਿਟਾਮਿਨ ਕੇ1, ਪੋਟਾਸ਼ੀਅਮ ਤੇ ਐਂਟੀਆਕਸੀਡੈਂਟਸ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।



ਅੱਜ ਅਸੀਂ ਤੁਹਾਨੂੰ ਗਾਜਰ ਦਾ ਜੂਸ ਪੀਣ ਦੇ ਹੈਰਾਨੀਜਨਕ ਫਾਇਦੇ ਦੱਸਾਂਗੇ।



ਗਾਜਰ ਦੇ ਜੂਸ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।



ਗਾਜਰ 'ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਬਿਹਤਰ ਬਣਾਉਂਦਾ ਹੈ ਤੇ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦਾ ਹੈ।



ਗਾਜਰ ਦਾ ਜੂਸ ਪੀਣ ਨਾਲ ਸਮੇਂ ਤੋਂ ਪਹਿਲਾਂ ਚਮੜੀ ਦੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ।



ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਨੁਕਸਾਨ ਤੋਂ ਬਚਾਉਂਦਾ ਹੈ ਤੇ ਚਮੜੀ ਨੂੰ ਕੁਦਰਤੀ ਚਮਕ ਦਿੰਦਾ ਹੈ।



ਗਾਜਰ ਵਿਟਾਮਿਨ ਏ ਦਾ ਵਧੀਆ ਸਰੋਤ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੈ।



ਗਾਜਰ ਵਿੱਚ ਬੀਟਾ-ਕੈਰੋਟੀਨ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।



ਗਾਜਰ ਦੇ ਜੂਸ ਵਿੱਚ ਵਿਟਾਮਿਨ ਤੇ ਖਣਿਜ ਸਮੇਤ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ।


Thanks for Reading. UP NEXT

ਧੜਾਧੜ ਵਿਕ ਰਹੀ ਨਕਲੀ ਅਫੀਮ, ਇੰਝ ਕਰੋ ਪਛਾਣ

View next story