ਸਰਦੀਆਂ ‘ਚ ਲੋਕਾਂ ਦਾ ਇਮਿਊਨ ਸਿਸਟਮ ਕਮਜੋਰ ਹੁੰਦਾ ਹੈ ਜਿਸ ਕਰਕੇ ਖੰਘ-ਜੁਕਾਮ ਦੀ ਸਮੱਸਿਆ ਹੁੰਦੀ ਹੈ ਅਜਿਹੇ ਵਿੱਚ ਖੰਘ ਦੂਰ ਕਰਨ ਲਈ ਬਣਾਓ ਕਾਲੀ ਮਿਰਚ ਅਤੇ ਲੌਂਗ ਦੀ ਚਾਹ ਆਓ ਜਾਣਦੇ ਹਾਂ ਕਾਲੀ ਮਿਰਚ ਅਤੇ ਲੌਂਗ ਦੀ ਚਾਹ ਦੀ ਰੈਸਿਪੀ ਇੱਕ ਪੈਨ ਵਿੱਚ ਸਭ ਤੋਂ ਪਹਿਲਾਂ ਪਾਣੀ ਉਬਾਲ ਲਓ ਜਿਸ ਤੋਂ ਬਾਅਦ ਪੈਨ ਵਿੱਚ ਕਾਲੀ ਮਿਰਚ, ਲੌਂਗ ਅਤੇ ਕੁੱਟਿਆ ਹੋਇਆ ਅਦਰਕ ਪਾਓ ਇੱਕ ਉਬਾਲਾ ਆਉਣ ‘ਤੇ ਗੈਸ ਹਲਕੀ ਕਰ ਦਿਓ ਪਾਣੀ ਨੂੰ ਉਦੋਂ ਤੱਕ ਉਬਾਲੋ, ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ ਗੈਸ ਬੰਦ ਕਰਕੇ ਪਾਣੀ ਵਿੱਚ ਆਪਣੇ ਸੁਆਦ ਦੇ ਮੁਤਾਬਕ ਸ਼ਹਿਰ ਮਿਲਾਓ ਹੁਣ ਤੁਸੀਂ ਇਸ ਚਾਹ ਨੂੰ ਗਰਮ-ਗਰਮ ਪੀ ਸਕਦੇ ਹੋ