ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਦੇ ਨਾਲ ਬੀਤੀ ਰਾਤ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ Cultural Center ਪ੍ਰੋਗਰਾਮ ਦੀ ਓਪਨਿੰਗ ਸੈਰੇਮਨੀ ਵਿੱਚ ਪਹੁੰਚੀ ਸੀ।



ਨਿਕ ਜੋਨਸ ਨੇ ਵੀ ਪਪਰਾਜ਼ੀ ਨੂੰ ਖੂਬ ਪੋਜ਼ ਦਿੱਤੇ। ਨਿਕ ਜੋਨਸ ਜੋ ਕਿ ਬਲੈਕ ਲੁੱਕ ਵਿੱਚ ਨਜ਼ਰ ਆਏ।



ਨੀਤਾ ਅੰਬਾਨੀ ਦੇ ਇਸ ਈਵੈਂਟ 'ਚ ਪ੍ਰਿਯੰਕਾ ਚੋਪੜਾ ਗੋਲਡਨ ਚਮਕਦਾਰ ਟਰਾਂਸਪੇਰੈਂਟ ਗਾਊਨ ਦੇ ਨਾਲ ਪਫੀ ਸਲੀਵਜ਼ ਕੈਰੀ ਕਰਦੀ ਨਜ਼ਰ ਆਈ।



ਪ੍ਰਿਯੰਕਾ ਨੇ ਕੈਮਰੇ ਲਈ ਸੋਲੋ ਪੋਜ਼ ਵੀ ਦਿੱਤੇ, ਜਿੱਥੇ ਉਨ੍ਹਾਂ ਦਾ ਗਲੈਮਰ ਲੁੱਕ ਵਧੀਆ ਲੱਗ ਰਿਹਾ ਸੀ।



ਨਿਕ ਜੋਨਸ ਪ੍ਰਤੀ ਪਿਆਰ ਭਰੀਆਂ ਅੱਖਾਂ ਅਤੇ ਮੁਸਕਰਾਹਟ ਵਾਲੀ ਪ੍ਰਿਯੰਕਾ ਚੋਪੜਾ ਦੀਆਂ ਇਹ ਤਸਵੀਰਾਂ ਇੰਟਰਨੈੱਟ ਦੇ ਗਲਿਆਰਿਆਂ 'ਤੇ ਛਾਈਆਂ ਹੋਈਆਂ ਹਨ।



ਇਸ ਦੌਰਾਨ ਨਿਕ ਅਤੇ ਪ੍ਰਿਯੰਕਾ ਦੀ ਧਮਾਕੇਦਾਰ ਕਮਿਸਟਰੀ ਨੂੰ ਦੇਖ ਕੇ ਸਾਰੇ ਮੀਡੀਆ ਕੈਮਰੇ ਉਨ੍ਹਾਂ ਨੂੰ ਹੀ ਕੈਦ ਕਰਦੇ ਨਜ਼ਰ ਆਏ।



ਪ੍ਰਿਯੰਕਾ ਨੇ ਡਾਇਮੰਡ ਈਅਰਿੰਗਸ ਦੇ ਨਾਲ ਮੈਸੀ ਜੂੜਾ ਕੀਤਾ ਸੀ। ਪ੍ਰਿਯੰਕਾ ਨੇ ਆਪਣੇ ਪਤੀ ਦੇ ਨਾਲ ਕਈ ਰੋਮਾਂਟਿਕ ਪੋਜ਼ ਵੀ ਦਿੱਤੇ। ਦੋਵਾਂ ਦੀ ਕਮਿਸਟਰੀ ਫੈਨਜ਼ ਨੂੰ ਖੂਬ ਪਸੰਦ ਆਈ।



ਪ੍ਰਿਯੰਕਾ-ਨਿਕ ਦੀ ਇੱਕ ਹੋਰ ਪਿਆਰੀ ਜਿਹੀ ਤਸਵੀਰ, ਜਿਸ ਵਿੱਚ ਦੋਵੇਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ।




ਪ੍ਰਿਯੰਕਾ ਚੋਪੜਾ ਪਹਿਲੀ ਵਾਰ ਆਪਣੇ ਪੂਰੇ ਪਰਿਵਾਰ ਯਾਨੀ ਆਪਣੇ ਪਤੀ ਨਿਕ ਅਤੇ ਬੇਟੀ ਮਾਲਤੀ ਮੈਰੀ ਚੋਪੜਾ ਨਾਲ ਭਾਰਤ ਆਈ ਹੈ।