ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋਵਾਂ ਮੁਲਕਾਂ ਵਿੱਚ ਜਿੱਥੇ ਵੀ ਦੇਖੋ, ਤਬਾਹੀ ਦਾ ਨਜ਼ਾਰਾ ਰੂਹ ਨੂੰ ਕੰਬਾ ਦਿੰਦਾ ਹੈ।



ਇਸ ਤਬਾਹੀ ਵਿੱਚ ਹੁਣ ਤੱਕ 36 ਹਜ਼ਾਰ ਤੋਂ ਵੱਧ ਜਾਨਾਂ ਮੌਤ ਦੀ ਗੋਦ ਵਿੱਚ ਜਾ ਚੁੱਕੀਆਂ ਹਨ ਅਤੇ ਕਈ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।



ਦੂਜੇ ਪਾਸੇ ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਤੁਰਕੀ ਅਤੇ ਸੀਰੀਆ ਦੇ ਲੋਕਾਂ ਨਾਲ ਵਾਪਰੀ ਇਸ ਕੁਦਰਤੀ ਤ੍ਰਾਸਦੀ 'ਤੇ ਦੁੱਖ ਪ੍ਰਗਟ ਕੀਤਾ ਹੈ।



ਪ੍ਰਿਯੰਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਤੁਰਕੀ ਅਤੇ ਸੀਰੀਆ ਦੇ ਬਚਾਅ ਕਾਰਜ ਦਾ ਵੀਡੀਓ ਸ਼ੇਅਰ ਕੀਤਾ ਹੈ।



ਵੀਡੀਓ 'ਚ ਬਚਾਅ ਟੀਮ ਮਲਬੇ 'ਚੋਂ ਇਕ ਛੋਟੇ ਜਿਹੇ ਬੱਚੇ ਨੂੰ ਬਾਹਰ ਕੱਢਦੀ ਨਜ਼ਰ ਆ ਰਹੀ ਹੈ।



ਇਹ ਨਜ਼ਾਰਾ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਨੇ ਇਸ ਵੀਡੀਓ ਦੇ ਨਾਲ ਇੱਕ ਨੋਟ ਵੀ ਲਿਖਿਆ ਹੈ।



ਪ੍ਰਿਯੰਕਾ ਨੇ ਆਪਣੇ ਨੋਟ ਵਿੱਚ ਲਿਖਿਆ, ਇੱਕ ਹਫ਼ਤੇ ਬਾਅਦ, ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ ਦੇ ਲੋਕਾਂ ਲਈ ਦਰਦ ਅਤੇ ਪੀੜਾ ਜਾਰੀ ਹੈ।



ਪ੍ਰਿਯੰਕਾ ਨੇ ਅੱਗੇ ਲਿਖਿਆ, ''ਬਚਾਅ ਮੁਹਿੰਮ ਬੇਰੋਕ ਜਾਰੀ ਹੈ, ਜਿਸ ਨਾਲ ਕੁਝ ਅਜਿਹੇ ਉਮੀਦ ਭਰੇ ਪਲ ਆਏ, ਜਿੱਥੇ 3 ਮਹੀਨੇ ਦੇ ਬੱਚੇ ਨੂੰ ਮਲਬੇ 'ਚੋਂ ਕੱਢਿਆ ਗਿਆ, ਉੱਥੇ ਹੋਰ ਵੀ ਬਹੁਤ ਸਾਰੇ ਲੋਕ ਫਸੇ ਹੋਏ ਹਨ



ਅਜੇ ਵੀ ਜ਼ਿੰਦਾ ਹਨ ਅਤੇ ਬਚਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਦੇ ਪਰਿਵਾਰ ਚਮਤਕਾਰ ਲਈ ਪ੍ਰਾਰਥਨਾ ਕਰ ਰਹੇ ਹਨ। ਇਹ ਦਿਲ ਦਹਿਲਾਉਣ ਵਾਲਾ ਹੈ।



ਪ੍ਰਿਯੰਕਾ ਨੇ ਅੱਗੇ ਲਿਖਿਆ, ''ਕੁਦਰਤ ਦਾ ਕਹਿਰ ਕਿਸੇ ਨੂੰ ਨਹੀਂ ਬਖਸ਼ਦਾ, ਪਰ ਅਸੀਂ ਸਾਰੇ ਮਦਦ ਕਰ ਸਕਦੇ ਹਾਂ। ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਸੰਸਥਾਵਾਂ ਦੇ ਵੇਰਵੇ ਮੇਰੇ ਹਾਈਲਾਈਟਸ ਵਿੱਚ ਹਨ। ਮੈਨੂੰ ਕਿਸੇ ਵੀ ਤਰੀਕੇ ਨਾਲ ਤੁਹਾਡੇ ਤੋਂ ਮਦਦ ਦੀ ਉਮੀਦ ਹੈ।