ਪ੍ਰਿਯੰਕਾ ਚੋਪੜਾ ਜੋ ਕਿ ਇਨ੍ਹੀਂ ਦਿਨੀਂ ਰੂਸੋ ਬ੍ਰਦਰਜ਼ ਦੀ ਸੀਰੀਜ਼ 'ਸੀਟਾਡੇਲ' ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ।



ਪ੍ਰਿਯੰਕਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਫੈਨਜ਼ ਦੇ ਨਾਲ ਆਪਣੀਆਂ ਖੂਬ ਤਸਵੀਰਾਂ ਸ਼ੇਅਰ ਕਰ ਰਹੀ ਹੈ।



ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਸੀਰੀਜ਼ ਦੀ ਗੱਲ ਕਰੀਏ ਤਾਂ, 'ਸਿਟਾਡੇਲ' 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ 'ਤੇ ਪ੍ਰੀਮੀਅਰ ਹੋਣ ਜਾ ਰਿਹਾ ਹੈ।



ਗ੍ਰੀਨ ਡੀਪ ਨੇਕ ਗਾਊਨ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਰੋਮਾਂਟਿਕ ਅੰਦਾਜ਼ ਨਜ਼ਰ ਆ ਰਹੀ ਹੈ।



ਇਸ ਤਸਵੀਰ 'ਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇੱਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਨਜ਼ਰ ਆ ਰਹੇ ਹਨ।



ਪ੍ਰਿਯੰਕਾ ਚੋਪੜਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਤੁਹਾਨੂੰ ਅਦਾਕਾਰਾ ਦਾ ਉਹ ਲੁੱਕ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ ਸੀ।



ਪ੍ਰਿਯੰਕਾ ਚੋਪੜਾ ਦੀ ਇਹ ਤਸਵੀਰ ਸਾਲ 2019 'ਚ ਆਯੋਜਿਤ ਮੈੱਟ ਗਾਲਾ ਇਵੈਂਟ ਦੀ ਹੈ। ਇਸ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਟਿੱਪਣੀ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ- 'ਵਾਹ ਪੰਛੀ ਦਾ ਆਲ੍ਹਣਾ..'।



ਪ੍ਰਿਯੰਕਾ ਚੋਪੜਾ ਸਾਲ 2018 ਵਿੱਚ ਮੈੱਟ ਗਾਲਾ ਇਵੈਂਟ ਵਿੱਚ ਮੈਰੂਨ ਵੇਲਵੇਟ ਫਲੋਰ ਲੈਂਥ ਡਰੈੱਸ ਪਹਿਨ ਕੇ ਪਹੁੰਚੀ ਸੀ। ਪ੍ਰਿਯੰਕਾ ਦਾ ਇਹ ਲੁੱਕ ਵੀ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਸੀ। ਜਿਸ ਕਰਕੇ ਅਦਾਕਾਰਾ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ।



ਪ੍ਰਿਯੰਕਾ ਚੋਪੜਾ ਨੇ ਵੀ ਸਾਲ 2017 'ਚ ਆਯੋਜਿਤ ਮੈੱਟ ਗਾਲਾ ਇਵੈਂਟ 'ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਹ ਖਾਕੀ ਟ੍ਰੇਂਟ ਕੋਟ ਡਰਾਮੇਟਿਕ ਡਰੈੱਸ ਪਹਿਨੀ ਨਜ਼ਰ ਆਈ।



ਅਦਾਕਾਰਾ ਦੀ ਇਹ ਡਰੈੱਸ ਕਾਫੀ ਲੰਬੀ ਸੀ। ਇਸ ਕਾਰਨ ਪ੍ਰਿਯੰਕਾ ਚੋਪੜਾ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਇਸ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ- 'ਦਰਜ਼ੀ ਕੱਪੜਾ ਕੱਟਣਾ ਭੁੱਲ ਗਿਆ..'