ਕੈਂਸਰ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਜਿਸ ਕਰਕੇ ਹਰ ਸਾਲ ਲੱਖਾਂ ਹੀ ਲੋਕ ਆਪਣੀ ਜਾਨ ਗੁਆ ਦਿੰਦੇ ਹਨ



ਵੱਖ-ਵੱਖ ਖੋਜਾਂ 'ਚ ਪਤਾ ਚੱਲਿਆ ਹੈ ਕਿ ਬੈਠਣ ਨਾਲ ਵੀ ਕੈਂਸਰ ਦਾ ਖਤਰਾ ਵੱਧ ਸਕਦਾ ਹੈ



ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤੱਕ ਬੈਠਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਸਕਦਾ ਹੈ



ਇਹ ਆਦਤ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ, ਮੈਟਾਬੋਲਿਜ਼ਮ ਦੀ ਦਰ ਨੂੰ ਹੌਲੀ ਕਰਦੀ ਹੈ, ਅਤੇ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੀ ਹੈ, ਇਹ ਸਭ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ



ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ, ਜੋ ਕੈਂਸਰ ਦੇ ਵਿਕਾਸ ਲਈ ਅਨੁਕੂਲ ਸਥਿਤੀਆਂ ਬਣਾਉਂਦੇ ਹਨ



ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾ ਦੇਰ ਤੱਕ ਇਕ ਹੀ ਸਥਿਤੀ 'ਚ ਬੈਠਣ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ



ਬਿਨਾਂ ਹਿਲਜੁਲ ਦੇ 8 ਘੰਟੇ ਤੋਂ ਵੱਧ ਸਮੇਂ ਤੱਕ ਬੈਠਣ ਵਾਲੇ ਲੋਕਾਂ ਨੂੰ ਫੇਫੜਿਆਂ, ਬੱਚੇਦਾਨੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ



ਜਦੋਂ ਅਸੀਂ ਲੰਬੇ ਸਮੇਂ ਤੱਕ ਇੱਕ ਥਾਂ 'ਤੇ ਬੈਠੇ ਰਹਿੰਦੇ ਹਾਂ ਤਾਂ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ 'ਤੇ ਦਬਾਅ ਪੈਂਦਾ ਹੈ



ਇਸ ਤੋਂ ਇਲਾਵਾ ਖੂਨ ਦਾ ਸੰਚਾਰ ਵੀ ਘੱਟ ਹੋ ਜਾਂਦਾ ਹੈ। ਇਸ ਨਾਲ ਕੈਂਸਰ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਸਾਨੂੰ ਬੈਠਣ ਤੋਂ ਬਾਅਦ ਕੁੱਝ ਦੇਰ ਲਈ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਅਤੇ ਸਰੀਰ ਨੂੰ ਥੋੜ੍ਹਾ ਆਰਾਮ ਦੇਣਾ ਚਾਹੀਦਾ ਹੈ



Thanks for Reading. UP NEXT

ਨੱਕਸੀਰ ਫੁੱਟਣ 'ਤੇ ਬੇਹੱਦ ਫਾਇਦੇਮੰਦ ਹੈ ਆਹ ਪੌਦਾ

View next story