ਪੰਜਾਬ ਦੇ ਵਿੱਚ ਮਾਰਚ ਮਹੀਨੇ ਦੇ ਆਖੀਰ ਦੇ ਵਿੱਚ ਇੱਕ ਹੋਰ ਛੁੱਟੀ ਆ ਰਹੀ ਹੈ।

ਜਿਸ ਕਰਕੇ ਸਕੂਲ-ਕਾਲਜ ਅਤੇ ਕਈ ਸਰਕਾਰੀ ਅਦਾਰੇ ਬੰਦ ਰਹਿਣਗੇ।

ਪੰਜਾਬ 'ਚ ਇਸ ਮਹੀਨੇ ਦੇ ਅਖੀਰ 'ਚ ਫਿਰ 2 ਸਰਕਾਰੀ ਛੁੱਟੀਆਂ ਆ ਰਹੀਆਂ ਹਨ।

ਪੰਜਾਬ 'ਚ ਇਸ ਮਹੀਨੇ ਦੇ ਅਖੀਰ 'ਚ ਫਿਰ 2 ਸਰਕਾਰੀ ਛੁੱਟੀਆਂ ਆ ਰਹੀਆਂ ਹਨ।

ਸੂਬਾ ਸਰਕਾਰ ਵੱਲੋਂ 31 ਮਾਰਚ ਦਿਨ ਸੋਮਵਾਰ ਨੂੰ ਛੁੱਟੀ ਐਲਾਨੀ ਗਈ ਹੈ।



ਇਸ ਦਿਨ ਈਦ-ਉਲ-ਫਿਤਰ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

31 ਮਾਰਚ ਦਿਨ ਸੋਮਵਾਰ ਨੂੰ ਸਕੂਲ, ਕਾਲਜ, ਦਫਤਰ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਰਹਿਣਗੇ।



ਜੇਕਰ ਤੁਸੀਂ ਵੀ ਮਹੀਨੇ ਦੀ ਇਸ ਤਰੀਕ ਨੂੰ ਕੋਈ ਸਰਕਾਰੀ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦਫਤਰ ਬੰਦ ਮਿਲਣਗੇ।

ਦੱਸਣਯੋਗ ਹੈ ਕਿ 31 ਮਾਰਚ ਨੂੰ ਸੋਮਵਾਰ ਹੈ, ਜਦੋਂ ਕਿ 30 ਮਾਰਚ ਨੂੰ ਐਤਵਾਰ ਹੈ ਅਤੇ ਇਹ ਹਫ਼ਤਾਵਾਰੀ ਸਰਕਾਰੀ ਛੁੱਟੀ ਰਹੇਗੀ।