ਭਾਰਤ 'ਚ Bird Flu ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ।



ਜਿਸ ਕਰਕੇ ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਬਰਡ ਫਲੂ (H5N1) ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਲਈ ਅਲਰਟ ਜਾਰੀ ਕੀਤਾ ਹੈ।



ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਵਾਇਰਸ ਨੇ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਜੋ ਲੋਕ ਸੰਕਰਮਿਤ ਚਿਕਨ ਖਾਂਦੇ ਹਨ, ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

ਮੰਤਰਾਲੇ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ, 'ਜਨਵਰੀ 2025 ਤੋਂ, ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਵਿੱਚ ਏਵੀਅਨ ਫਲੂ (H5N1) ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਾਰੇ ਸਰਕਾਰੀ, ਵਪਾਰਕ ਅਤੇ ਬੈਕਯਾਰਡ ਪੋਲਟਰੀ ਫਾਰਮਾਂ ਨੂੰ ਜੈਵਿਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ​​ਕਰਨਾ ਹੋਵੇਗਾ।



ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਪੋਲਟਰੀ ਫਾਰਮਾਂ ਦਾ ਬਾਇਓ ਸਕਿਓਰਿਟੀ ਆਡਿਟ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਅਤੇ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ।



ਇਸ ਤੋਂ ਇਲਾਵਾ, ਪੋਲਟਰੀ ਫਾਰਮ ਦੇ ਕਰਮਚਾਰੀਆਂ ਲਈ ਜੈਵਿਕ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਅਤੇ ਅਸਧਾਰਨ ਮੌਤ ਦਰ ਦੀ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।

ਬਰਡ ਫਲੂ ਦੇ ਲੱਛਣ, ਖ਼ਾਸ ਤੌਰ ‘ਤੇ H5N1 ਵਰਗੇ ਸਟਰੇਨ ਦੇ ਕਾਰਨ, ਵੱਖ-ਵੱਖ ਹੋ ਸਕਦੇ ਹਨ, ਪਰ ਇਹ ਅਕਸਰ ਆਮ ਇਨਫਲੂਐਂਜ਼ਾ ਦੇ ਲੱਛਣਾਂ ਨਾਲ ਮਿਲਦੇ-ਜੁਲਦੇ ਹੁੰਦੇ ਹਨ।



ਅੱਖਾਂ ਦਾ ਲਾਲ ਹੋਣਾ,ਬੁਖਾਰ,ਖੰਘ,ਥਕਾਵਟ,ਮਾਸਪੇਸ਼ੀਆਂ ਵਿੱਚ ਦਰਦ,ਗਲੇ ਵਿੱਚ ਖ਼ਰਾਸ਼, ਘਬਰਾਹਟ ਮਹਿਸੂਸ ਹੋਣਾ



ਉਲਟੀ ਅਤੇ ਦਸਤ, ਗੈਸਟ੍ਰੋ ਦੀ ਸਮੱਸਿਆ, ਨੱਕ ਬੰਦ ਹੋਣਾ ਜਾਂ ਵਗਣਾ, ਸਾਂਹ ਲੈਣ ਵਿੱਚ ਦਿੱਕਤ ਇਹ ਸਭ ਲੱਛਣ ਬਰਡ ਫਲੂ ਦੇ ਸੰਕੇਤ ਹੋ ਸਕਦੇ ਹਨ।