IMD ਵੱਲੋਂ ਪੰਜਾਬ ਦੇ ਲਈ ਕੀਤੀ ਗਈ ਦੀ ਭਵਿੱਖਬਾਣੀ ਸੱਚ ਸਾਬਿਤ ਹੋ ਗਈ। ਜੀ ਹਾਂ ਦਿਨ ਵਾਲੇ ਭਾਵੇਂ ਗਰਮੀ ਅੱਤ ਦੀ ਪੈ ਰਹੀ ਸੀ।



ਪਰ ਸ਼ਾਮ ਆਉਂਦੇ-ਆਉਂਦੇ ਮੌਸਮ ਇੱਕ ਦਮ ਬਦਲ ਗਿਆ। ਪਹਿਲਾਂ ਤੇਜ਼ ਹਵਾਵਾਂ ਚੱਲੀਆਂ ਅਤੇ ਫਿਰ ਮੀਂਹ ਪੈ ਗਿਆ।



ਪੰਜਾਬ ਦੇ ਕੁੱਝ ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।



ਅਜਨਾਲਾ, ਅੰਮ੍ਰਿਤਸਰ ਤੇ ਕਈ ਹੋਰ ਸਰਹੱਦੀ ਸ਼ਹਿਰਾਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ।



ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਮੀਂਹ ਪਿਆ। ਤੇਜ਼ ਮੀਂਹ ਦੇ ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।



ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਅਸਾਨੀ ਹੋ ਜਾਵੇਗੀ।



ਉਥੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ।



IMD ਮੁਤਾਬਕ ਪੰਜਾਬ ਵਿੱਚ 25 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ।



ਪਿਛਲੇ ਕੁੱਝ ਦਿਨਾਂ ਤੋਂ ਲੋਕ ਆਸਮਾਨ ਵੱਲ ਹੀ ਝਾਕ ਰਹੇ ਸਨ ਕਿ ਕਦੋਂ ਮੀਂਹ ਪਵੇਗਾ। ਪਰ ਅੱਜ ਸ਼ਾਮ ਵੇਲੇ ਪਏ ਮੀਂਹ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।