ਖੇਤਾਂ ਵਿੱਚ ਬੈਠੇ ਕਿਸਾਨਾਂ ਤੋਂ ਲੈ ਕੇ ਘਰਾਂ ਵਿੱਚ ਬੈਠੇ ਆਮ ਲੋਕ ਵੀ ਮਾਨਸੂਨ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਹਰ ਕੋਈ ਬਰਸਾਤ ਨੂੰ ਲੈ ਕੇ ਅਸਮਾਨ ਵੱਲ ਝਾਕ ਰਿਹਾ ਹੈ।



ਹਾਲਾਤ ਇਹ ਬਣ ਗਏ ਹਨ ਕਿ ਕੜਾਕੇ ਦੀ ਗਰਮੀ ਹੁਣ ਸਹਿਣਯੋਗ ਨਹੀਂ ਰਹੀ। ਹਾਲਾਂਕਿ ਇਸ ਦੌਰਾਨ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਰਾਹਤ ਦੀ ਖਬਰ ਦਿੱਤੀ ਹੈ।



ਮੱਧ ਪ੍ਰਦੇਸ਼ ਤੋਂ ਹੋ ਕੇ ਵਧ ਰਹੀ ਮਾਨਸੂਨ ਨੂੰ ਦਿੱਲੀ ਤੱਕ ਪਹੁੰਚਣ ਲਈ ਕਰੀਬ 650 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਅੱਗੇ ਵਧ ਰਿਹਾ ਮਾਨਸੂਨ ਦਿੱਲੀ ਤੋਂ 1236 ਕਿਲੋਮੀਟਰ ਦੂਰ ਹੈ।



ਦਰਅਸਲ, ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ।



ਇਸ ਦੌਰਾਨ ਆਈਐਮਡੀ ਨੇ 19 ਜੂਨ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ।



ਮੌਸਮ ਵਿਭਾਗ ਨੇ ਦਿੱਲੀ 'ਚ 'Orange Alert' ਅਲਰਟ ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 19 ਜੂਨ ਤੋਂ ਬਾਅਦ ਨਵੀਂ ਪੱਛਮੀ ਗੜਬੜੀ ਕਾਰਨ ਮਾਨਸੂਨ ਉੱਤਰ-ਪੱਛਮੀ ਭਾਰਤ ਦੇ ਰਸਤੇ ਦਿੱਲੀ ਵਿੱਚ ਦਾਖ਼ਲ ਹੋ ਸਕਦਾ ਹੈ।



ਅਜਿਹੇ 'ਚ ਅਗਲੇ 3 ਤੋਂ 4 ਦਿਨਾਂ 'ਚ ਮਾਨਸੂਨ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।



ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਆਈਐਮਡੀ ਵਿਗਿਆਨੀ ਸੋਮਾ ਸੇਨ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।



ਜਿਸ ਕਾਰਨ ਪੰਜਾਬ ਅਤੇ ਹਰਿਆਣਾ ਸਮੇਤ ਭਾਰਤ ਦੇ ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਸ਼ਾਮ ਤੋਂ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।



ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਹੀਟ ਵੇਵ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ 3-4 ਦਿਨਾਂ 'ਚ ਦਿੱਲੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।