ਕੁੱਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਭਾਵੇਂ ਉਹ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣ ਪਰ ਉਨ੍ਹਾਂ ਦਾ ਨਾਮ ਰਹਿੰਦੀਆਂ ਦੁਨੀਆ ਤੱਕ ਰਹਿੰਦਾ ਹੈ। ਅਜਿਹੀ ਇੱਕ ਸ਼ਖ਼ਸੀਅਤ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ।



ਅੱਜ 11 ਜੂਨ ਨੂੰ ਸਿੱਧੂ ਮੂਸੇਵਾਲਾ ਦੀ ਜਨਮ ਵਰ੍ਹੇਗੰਢ ਹੈ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਖਾਸ ਦਿਨ ਉੱਤੇ ਅਹਿਮ ਉਪਰਾਲਾ ਕੀਤਾ ਗਿਆ।



ਸਰਦਾਰ ਬਲਕੌਰ ਸਿੰਘ ਵੱਲੋਂ ਆਪਣੇ ਮਰਹੂਮ ਪੁੱਤਰ ਦੇ ਜਨਮ ਦਿਨ ਮੌਕੇ ਉੱਤੇ ਪਿੰਡ ਮੂਸੇ ਵਿਖੇ ਮੁਫਤ ਕੈਂਸਰ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।



ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਮੁਫ਼ਤ ਚੈਕਅੱਪ ਕਰਵਾਇਆ।



ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਪਹਿਲਾਂ ਵੀ ਕੈਂਸਰ ਚੈਕਅੱਪ ਕੈਂਪ ਲਗਾਇਆ ਸੀ।



ਇਸੇ ਲਈ ਪਰਿਵਾਰ ਨੇ ਅੱਜ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਇਹ ਚੈਕਅੱਪ ਕੈਂਪ ਲਗਾਇਆ ਹੈ।



ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੈਂਸਰ ਦਾ ਚੈਕਅੱਪ ਕੈਂਪ ਲਗਾਇਆ ਗਿਆ।



ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ- 'ਵਾਤਾਵਰਣ ਅਤੇ ਸਾਡਾ ਖਾਣ-ਪੀਣ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਕੈਂਸਰ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਚੈਕਅੱਪ ਲਈ ਇਹ ਕੈਂਪ ਲਗਾਇਆ ਗਿਆ ਹੈ।



ਉਨ੍ਹਾਂ ਨੇ ਕਿਹਾ-ਪੰਜਾਬ 'ਚ ਵਾਤਾਵਰਨ ਨੂੰ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰੁੱਖ ਲਗਾਉਣ ਦੀ ਲੋੜ ਹੈ



ਉਨ੍ਹਾਂ ਨੇ ਕਿਹਾ ਕਿ ਮੀਡੀਆ ਵਾਲੇ ਕਹਿੰਦੇ ਹਨ ਕਿ ਸਿੱਧੂ ਫੈਕਟਰ ਖਤਮ ਹੋ ਗਿਆ ਹੈ, ਪਰ ਅੱਜ ਵੀ ਇੰਨੇ ਲੋਕ ਪਿੰਡ ਮੂਸੇ ਵਿੱਚ ਆ ਰਹੇ ਹਨ, ਇਹ ਉਸਦੇ ਪੁੱਤਰ ਦਾ ਪਿਆਰ ਹੈ।