ਸ਼ੁੱਕਰਵਾਰ ਰਾਤ ਨੂੰ ਪਏ ਮੀਂਹ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਬੱਦਲਵਾਈ ਬਣੀ ਹੋਈ ਸੀ।



ਦੁਪਹਿਰ 3 ਵਜੇ ਦੇ ਕਰੀਬ ਅਚਾਨਕ ਅਸਮਾਨ ’ਚ ਸੰਘਣੇ ਬੱਦਲ ਛਾ ਗਏ ਅਤੇ ਤੇਜ਼ ਮੀਂਹ ਦੇ ਨਾਲ ਕਰੀਬ ਅੱਧਾ ਘੰਟਾ ਗੜਮੇਾਰੀ ਹੋਈ।



ਅਚਾਨਕ ਸ਼ੁਰੂ ਹੋਏ ਤੇਜ਼ ਹਵਾਵਾਂ ਨਾਲ ਮੀਂਹ ਤੇ ਗੜੇਮਾਰੀ ਦੌਰਾਨ ਸੜਕਾਂ ’ਤੇ ਘੁੰਮ ਰਹੇ ਲੋਕ ਬਚਣ ਲਈ ਸੁਰੱਖਿਅਤ ਥਾਵਾਂ ਵੱਲ ਨੂੰ ਭੱਜੇ।



ਤੇਜ਼ ਮੀਂਹ ਤੇ ਗੜੇਮਾਰੀ ਨਾਲ ਮੌਸਮ ’ਚ ਠੰਢਕ ਆ ਗਈ ਅਤੇ ਲੋਕਾਂ ਨੇ ਸਵੈਟਰਾਂ ਦੀ ਥਾਂ ਮੁੜ ਜੈਕਟਾਂ ਪਾ ਲਈਆਂ ਹਨ।



ਮੌਸਮ ਵਿਭਾਗ ਮੁਤਾਬਕ ਸ਼ਨਿੱਚਰਵਾਰ ਰਾਤ ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਤੇ ਗੜੇਮਾਰੀ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ।



ਅੱਜ ਬਠਿੰਡਾ ਵਿਚ ਵੀ ਕਈ ਥਾਈਂ ਭਾਰੀ ਗੜੇਮਾਰੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਭਰ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ।



ਜ਼ਿਕਰਯੋਗ ਹੈ ਕਿ ਜਲੰਧਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬੀਤੀ ਦੇਰ ਸ਼ਾਮ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਚਮਕ ਨਾਲ ਬਾਰਿਸ਼ ਹੋਈ।



ਬਾਰਿਸ਼ ਕਾਰਨ ਦਿਨ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।



ਮੌਸਮ ਵਿਭਾਗ ਨੇ ਇਸ ਸਬੰਧੀ ਸੰਤਰੀ ਅਲਰਟ ਵੀ ਜਾਰੀ ਕਰ ਦਿੱਤਾ ਸੀ।



ਸ਼ੁੱਕਰਵਾਰ ਨੂੰ ਵੀ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਤੇ ਫ਼ਤਹਿਗੜ੍ਹ ਸਾਹਿਬ ’ਚ ਤੇਜ਼ ਹਵਾਵਾਂ ਦਰਮਿਆਨ ਦਿਨ ਭਰ ਰੁਕ-ਰੁਕ ਦਾ ਬੂੰਦਾਬਾਂਦੀ ਹੁੰਦੀ ਰਹੀ।