ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਵਿੱਚ ਛੁੱਟੀਆਂ ਦੀ ਭਰਮਾਰ ਹੋਣ ਵਾਲੀ ਹੈ।

Published by: ਏਬੀਪੀ ਸਾਂਝਾ

ਇਸ ਮਹੀਨੇ ਕਈ ਖਾਸ ਤਿਉਹਾਰ ਇਕੱਠੇ ਹੋਣ ਕਾਰਨ, ਲੋਕ ਲੰਬੀਆਂ ਛੁੱਟੀਆਂ ਦਾ ਆਨੰਦ ਮਾਣ ਸਕਣਗੇ।

ਖਾਸ ਕਰਕੇ 15, 16 ਅਤੇ 17 ਅਗਸਤ ਨੂੰ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ

ਜਿਸ ਕਾਰਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ। ਜਾਣੋ ਕਿਸ ਦਿਨ ਹੋਏਗੀ ਛੁੱਟੀ...

15 ਅਗਸਤ (ਸ਼ੁੱਕਰਵਾਰ): ਆਜ਼ਾਦੀ ਦਿਵਸ - ਦੇਸ਼ ਭਰ ਵਿੱਚ ਰਾਸ਼ਟਰੀ ਛੁੱਟੀ



16 ਅਗਸਤ (ਸ਼ਨੀਵਾਰ): ਜਨਮ ਅਸ਼ਟਮੀ - ਕਈ ਜ਼ਿਲ੍ਹਿਆਂ ਵਿੱਚ ਜਨਤਕ ਛੁੱਟੀ

17 ਅਗਸਤ (ਐਤਵਾਰ): ਹਫਤਾਵਾਰੀ ਛੁੱਟੀ

ਇਸ ਤਰ੍ਹਾਂ, ਲੋਕਾਂ ਨੂੰ ਤਿੰਨ ਦਿਨਾਂ ਦੀ ਲੰਬੀ ਛੁੱਟੀ ਮਿਲੇਗੀ, ਜੋ ਕਿ ਯਾਤਰਾ ਕਰਨ ਜਾਂ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸੁਨਹਿਰੀ ਮੌਕਾ ਹੋ ਸਕਦਾ ਹੈ।

Published by: ਏਬੀਪੀ ਸਾਂਝਾ

ਅਜਿਹੀ ਸਥਿਤੀ ਵਿੱਚ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਅਤੇ ਨੇੜਲੇ ਇਲਾਕਿਆਂ ਵਿੱਚ ਸੈਰ-ਸਪਾਟਾ ਸਥਾਨਾਂ 'ਤੇ ਲੋਕਾਂ ਦੀ ਭੀੜ ਵਧ ਸਕਦੀ ਹੈ। ਹੋਟਲ ਅਤੇ ਯਾਤਰਾ ਬੁਕਿੰਗ ਵਿੱਚ ਵੀ ਉਛਾਲ ਆ ਸਕਦਾ ਹੈ।

ਜੇਕਰ ਤੁਸੀਂ ਵੀ ਇਨ੍ਹਾਂ ਛੁੱਟੀਆਂ ਦੌਰਾਨ ਕਿਤੇ ਘੁੰਮਣ ਜਾਣ ਬਾਰੇ ਸੋਚ ਰਹੇ ਹੋ, ਤਾਂ ਹੁਣੇ ਤੋਂ ਹੀ ਆਪਣੀ ਯੋਜਨਾ ਬਣਾਓ, ਤਾਂ ਜੋ ਆਖਰੀ ਸਮੇਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

Published by: ਏਬੀਪੀ ਸਾਂਝਾ