ਪੰਜਾਬ 'ਚ ਮੌਸਮ ਅੱਜ ਤੋਂ ਕਰਵਟ ਲੈਣੀ ਸ਼ੁਰੂ ਕਰ ਦੇਵੇਗਾ ਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋਵੇਗੀ।

ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਦੇ ਬਾਕੀ ਦਿਨਾਂ ਵਿਚ ਸੀਤ ਲਹਿਰ ਜਾਂ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।

ਉੱਥੇ ਹੀ ਸੂਬੇ ਦੇ ਤਾਪਮਾਨ ਵਿਚ ਵਾਧਾ ਵੀ ਦਰਜ ਕੀਤਾ ਜਾਵੇਗਾ।



ਦੂਜੇ ਪਾਸੇ ਪੱਛਮੀ ਪ੍ਰਭਾਅ ਦੇ ਕਾਰਨ ਆਉਣ ਵਾਲੇ ਦਿਨਾਂ ਵਿਚ ਬਰਸਾਤ ਵੀ ਹੋ ਸਕਦੀ ਹੈ।



ਵਿਭਾਗ ਵੱਲੋਂ 31 ਜਨਵਰੀ ਤਕ ਸੂਬੇ ਭਰ ਵਿਚ ਮੌਸਮ ਖ਼ੁਸ਼ਕ ਰਹਿਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਇਸ ਦੇ ਨਾਲ ਹੀ ਪੱਛਮੀ ਪ੍ਰਭਾਅ ਕਾਰਨ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦੇ ਨਾਲ-ਨਾਲ 31 ਜਨਵਰੀ ਤੋਂ 3 ਫਰਵਰੀ ਤਕ ਕਈ-ਕਈ ਥਾਵਾਂ 'ਤੇ ਹਲਕੀ ਬਰਸਾਤ ਹੋ ਸਕਦੀ ਹੈ।

ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕਈ ਥਾਵਾਂ 'ਤੇ ਸੀਤ ਲਹਿਰ ਦੇ ਨਾਲ-ਨਾਲ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ।



ਆਉਣ ਵਾਲੇ ਚਾਰ ਦਿਨਾਂ ਦੇ ਵਿਚ ਹੀ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ।