ਪੰਜਾਬੀ ਅਦਾਕਾਰਾ ਜਪਜੀ ਖਹਿਰਾ ਮੁੜ ਤੋਂ ਸੁਰਖੀਆਂ ਵਿੱਚ ਹੈ।



ਦਰਅਸਲ, ਅਦਾਕਾਰਾ ਨੇ ਆਪਣੀ ਨਵੀਂ ਫਿਲਮ 'ਮਾਨ ਵਰਸਿਜ਼ ਖਾਨ' ਦਾ ਐਲਾਨ ਕੀਤਾ ਹੈ।



ਇਸ ਦਾ ਮੋਹਰਤ ਸਮਾਗਮ ਹਾਲ ਹੀ ਹੋਇਆ ਹੈ, ਜਿਸ ਦੀਆਂ ਤਸਵੀਰਾਂ ਜਪਜੀ ਖਹਿਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।



ਜਪਜੀ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆ ਦੱਸਿਆ ਕਿ 'ਮਾਨ ਵਰਸਿਜ਼ ਖਾਨ' ਚੜ੍ਹਦੇ ਪੰਜਾਬ (ਭਾਰਤ) ਤੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਦੋ ਪਰਿਵਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ।



ਜਪਜੀ ਖਹਿਰਾ ਨੇ ਪੋਸਟ ਸ਼ੇਅਰ ਕਰਦਿਆਂ ਲਿਿਖਆ, 'ਇੱਕ ਚੜ੍ਹਦੇ ਤੋਂ, ਇੱਕ ਲਹਿੰਦੇ ਤੋਂ। ਦੇਖੋ ਕਿਹੜਾ ਭੱਜਦਾ, ਪੰਗਾ ਪੈਂਦੇ ਤੋਂ।



ਅਸੀਂ ਆਪਣੀ ਅਗਲੀ ਪੰਜਾਬੀ ਫਿਲਮ 'ਮਾਨ ਵਰਸਿਜ਼ ਖਾਨ' ਦਾ ਐਲਾਨ ਕਰਦੇ ਹੋਏ ਉਤਸ਼ਾਹ ਮਹਿਸੂਸ ਕਰ ਰਹੇ ਹਾਂ।



ਇਹ ਇੱਕ ਪਰਿਵਾਰਕ ਕਾਮੇਡੀ ਡਰਾਮਾ ਹੈ, ਜੋ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੋ ਪਰਿਵਾਰਾਂ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਕਹਾਣੀ ਦੋ ਪਰਿਵਾਰਾਂ ਦੇ ਪਿਆਰ ਤੇ ਤਕਰਾਰ ਦੀ ਹੈ।'



ਜਾਣਕਾਰੀ ਮੁਤਾਬਕ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਲੰਡਨ ਵਿੱਚ ਕੀਤੀ ਜਾਵੇਗੀ।



ਪਰ ਅੱਜ ਤੋਂ ਇਸ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਕਾਮੇਡੀ ਫਿਲਮਾਂ ਦੇ ਬਾਦਸ਼ਾਹ ਸਮੀਪ ਕੰਗ ਕਰ ਰਹੇ ਹਨ।



ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਏ ਤਾਂ ਫਿਲਮ 'ਚ ਜਪਜੀ ਖਹਿਰਾ ਦੇ ਨਾਲ ਨਾਲ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਪਾਕਿਸਤਾਨੀ ਕਲਾਕਾਰ ਨਾਸਿਰ ਚਨਿਉਟੀ ਤੇ ਹਨੀ ਅਲਬੇਲਾ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ