ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ।
ਅੱਜ ਨੀਰੂ ਦੀ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਨੀਰੂ ਜਦੋਂ ਵੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਦੇਖਦੇ ਹੀ ਦੇਖਦੇ ਉਹ ਵਾਇਰਲ ਹੋ ਜਾਂਦੀ ਹੈ।
ਹਾਲ ਹੀ ‘ਚ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆ ਰਹੀ ਹੈ।
ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਦਾ ਇੰਟਰਵਿਊ ਲਿਆ ਸੀ, ਇਸ ਦੌਰਾਨ ਨੀਰੂ ਬਾਜਵਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਖੁਲਾਸਾ ਕੀਤਾ।
ਗਿੱਪੀ ਨੇ ਨੀਰੂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਹੈਰੀ ਦੀ ਕਿਹੜੀ ਆਦਤ ਬੁਰੀ ਲੱਗਦੀ ਹੈ
ਇਸ ‘ਤੇ ਨੀਰੂ ਨੇ ਜਵਾਬ ਦਿੱਤਾ ਕਿ ‘ਜਦੋਂ ਉਹ ਆਪਣੇ ਪਤੀ ਨਾਲ ਬਾਹਰ ਖਾਣਾ ਖਾਣ ਜਾਂਦੀ ਹੈ ਅਤੇ ਖਾਣੇ ਵਿੱਚ ਬਰਗਰ ਜਾਂ ਫਰੈਂਚ ਫਰਾਈਜ਼ ਆਰਡਰ ਕਰਦੀ ਹੈ ਤਾਂ ਹੈਰੀ ਮੈਨੂੰ ਟੋਕਦੇ ਰਹਿੰਦੇ ਹਨ।
ਉਹ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਨੀਰੂ ਤੇੈਨੂੰ ਇਸ ਤਰ੍ਹਾਂ ਦੇ ਖਾਣੇ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ ਤੋਂ ਬਾਅਦ ਹੈਰੀ ਸਲਾਦ ਤੇ ਸਟੀਮ ਕੀਤੀ ਹੋਈ ਮੱਛੀ ਆਰਡਰ ਕਰਦੇ ਹਨ।
ਉਹ ਰੈਸਟੋਰੈਂਟ ਤੋਂ ਖਾਣਾ ਖਾ ਕੇ ਘਰ ਆ ਜਾਂਦੇ ਹਨ। ਨੀਰੂ ਸੌਂ ਜਾਂਦੀ ਹੈ ਤਾਂ ਹੈਰੀ ਚੋਰੀ ਚੁਪਕੇ ਬਰਗਰ ਤੇ ਫਰਾਈਜ਼ ਖਾਂਦੇ ਹਨ।
ਦੱਸ ਦਈਏ ਕਿ ਨੀਰੂ ਬਾਜਵਾ ਨੇ 2015 ‘ਚ ਹੈਰੀ ਜਵੰਧਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਉਨ੍ਹਾਂ ਦੀਆਂ ਤਿੰਨ ਪਿਆਰੀਆਂ ਧੀਆਂ ਵੀ ਹਨ।