ਪੰਜਾਬੀ ਐਕਟਰਸ ਸੋਨਮ ਬਾਜਵਾ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ
ਉਸਨੇ ਆਪਣੀ ਅਦਾਕਾਰੀ ਨਾਲ ਕਰੋੜਾਂ ਦਾ ਦਿਲ ਜਿੱਤਿਆ ਤੇ ਨਾਲ ਹੀ ਆਪਣੇ ਅੰਦਾਜ਼ ਨਾਲ ਫੈਨਸ ਨੂੰ ਦੀਵਾਨਾ ਬਣਾਇਆ
ਸੋਨਮ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਦੁਲਹਨ ਦੀ ਤਰ੍ਹਾਂ ਸਜੀ ਹੋਈ ਹੈ
ਸੋਨਮ ਦੀਆਂ ਦਿਲਕਸ਼ ਅਦਾਵਾਂ ਤੋਂ ਫੈਨਸ ਨਜ਼ਰਾਂ ਨਹੀਂ ਹੱਟਾ ਪਾ ਰਹੇ
ਸੋਨਮ ਨੇ ਸਿਰ 'ਤੇ ਲਾਲ ਰੰਗ ਦੀ ਚੁੰਨੀ ਹੈ ਅਤੇ ਉਸ ਨੇ ਹੱਥਾਂ 'ਚ ਲਾਲ ਗੁਲਾਬ ਫੜਿਆ ਹੋਇਆ ਹੈ
ਪੰਜਾਬੀ ਸਟਾਰ ਸੋਨਮ ਇਸ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ
ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਸੋਨਮ ਨੇ ਲਾਈਟ ਮੇਕਅੱਪ ਕੀਤਾ ਤੇ ਵਾਲਾਂ ਦਾ ਬੰਨ ਬਣਾਇਆ
ਉਸਦੇ ਹੱਥਾਂ ਵਿੱਚ ਹਰੀਆਂ ਚੂੜੀਆਂ ਅਤੇ ਮੱਥੇ 'ਤੇ ਇੱਕ ਛੋਟੀ ਜਿਹੀ ਬਿੰਦੀ ਬਹੁਤ ਵਧੀਆ ਲੱਗ ਰਹੀ ਹੈ