ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੀ ਹੋਈ ਹੈ



ਇਸ ਦੇ ਨਾਲ ਨਾਲ ਉਹ ਪੰਜਾਬੀ ਇੰਡਸਟਰੀ ਦੀ ਟੌਪ ਤੇ ਸਭ ਤੋਂ ਮਹਿੰਗੀ ਅਦਾਕਾਰਾ ਹੈ। ਹੁਣ ਸੋਨਮ ਬਾਜਵਾ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ।



ਇਸ ਦੀ ਵਜ੍ਹਾ ਹੈ ਉਸ ਦਾ ਟਾਕ ਸ਼ੋਅ ‘ਦਿਲ ਦੀਆਂ ਗੱਲਾਂ 2’। ਜੀ ਹਾਂ, ‘ਦਿਲ ਦੀਆਂ ਗੱਲਾਂ 2’ ਪੰਜਾਬ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਟਾਕ ਸ਼ੋਅ ਬਣ ਗਿਆ ਹੈ।



ਸ਼ੋਅ ਦੇ ਦੂਜੇ ਸੀਜ਼ਨ ਨੂੰ ਪਹਿਲੇ ਸੀਜ਼ਨ ਨਾਲੋਂ ਵੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।



ਸੋਨਮ ਬਾਜਵਾ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਆਪਣੀ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਦਿਆਂ ਸੋਨਮ ਨੇ ਲਿਖਿਆ, ‘ਧੰਨਵਾਦ।



ਤੁਹਾਡੇ ਪਿਆਰ ਨੇ ਬਣਾਇਆ ਹੈ ‘ਦਿਲ ਦੀਆਂ ਗੱਲਾਂ’ ਨੂੰ ਪੰਜਾਬ ਦਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਟਾਕ ਸ਼ੋਅ।’



ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੇ ਸ਼ੋਅ ‘ਚ ਮਨੋਰੰਜਨ ਜਗਤ ਦੀਆਂ ਕਈ ਸ਼ਖਸੀਅਤਾਂ ਮਹਿਮਾਨ ਬਣ ਕੇ ਆ ਚੁੱਕੀਆਂ ਹਨ



ਇੱਥੇ ਆ ਕੇ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ।



ਇਸ ਸ਼ੋਅ ‘ਚ ਹੁਣ ਤੱਕ ਜੈਸਮੀਨ ਸੈਂਡਲਾਸ, ਜਸਬੀਰ ਜੱਸੀ, ਇੰਦਰਜੀਤ ਨਿੱਕੂ, ਸ਼ੁਭਮਨ ਗਿੱਲ, ਹਿਮਾਂਸ਼ੀ ਖੁਰਾਣਾ, ਕੁਲਵਿੰਦਰ ਬਿੱਲਾ ਸਮੇਤ ਕਈ ਸ਼ਖਸੀਅਤਾਂ ਸ਼ਿਰਕਤ ਕਰ ਚੁੱਕੀਆਂ ਹਨ।



ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ। ਇਸ ਦੇ ਨਾਲ ਹੀ ਉਹ ਇੰਨੀਂ ਦਿਨੀਂ ‘ਗੋਡੇ ਗੋਡੇ ਚਾਅ’ ਫਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹੈ