ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਹ ਇਸ ਸਾਲ ਯਾਨਿ 2023 ਦੀ ਨੰਬਰ ਵਨ ਅਦਾਕਾਰਾ ਰਹੀ ਹੈ। ਕਿਉਂਕਿ ਸੋਨਮ ਦੀਆਂ ਬੈਕ ਟੂ ਬੈਕ 2 ਫਿਲਮਾਂ ਬਲਾਕਬਸਟਰ ਰਹੀਆਂ ਹਨ। ਇਸ ਦੇ ਨਾਲ ਨਾਲ ਇੰਨੀਂ ਦਿਨੀਂ ਸੋਨਮ ਬਾਜਵਾ ਆਪਣੀ ਅਗਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਦੌਰਾਨ ਸੈੱਟ 'ਤੇ ਉਸ ਨੂੰ ਇੱਕ ਛੋਟਾ ਜਿਹਾ ਪਿਆਰਾ ਦੋਸਤ ਵੀ ਮਿਲ ਗਿਆ ਹੈ। ਇਹ ਦੋਸਤ ਕੋਈ ਹੋਰ ਨਹੀਂ, ਬਲਕਿ ਇੱਕ ਛੋਟਾ ਜਿਹਾ ਕਤੂਰਾ ਹੈ। ਸੋਨਮ ਨੂੰ ਅਕਸਰ ਹੀ ਇਸ ਕਤੂਰੇ ਨਾਲ ਟਾਈਮ ਸਪੈਂਡ ਕਰਦੇ ਦੇਖਿਆ ਜਾਂਦਾ ਹੈ। ਉਹ ਖੁਦ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੋਨਮ ਨੇ ਆਪਣੀ ਤਾਜ਼ਾ ਵੀਡੀਓ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਛੋਟੇ ਦੋਸਤ ਨਾਲ ਨਜ਼ਰ ਆ ਰਹੀ ਹੈ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਫੈਨਜ਼ ਵਲੋਂ ਹੀ ਨਹੀਂ ਬਲਕਿ ਸਾਰੇ ਡੌਗ ਲਵਰਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਨੂੰ ਕੱੁਤਿਆਂ ਨਾਲ ਕਿੰਨਾ ਪਿਆਰ ਹੈ। ਉਹ ਅਕਸਰ ਹੀ ਕੁੱਤਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸੋਨਮ ਕੋਲ ਉਸ ਖੁਦ ਦਾ ਪੈੱਟ ਡੌਗ ਸਿੰਬਾ ਵੀ ਹੈ। ਉਹ ਅਕਸਰ ਹੀ ਉਸ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।