ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਉਹ ਇੰਨੀਂ ਦਿਨੀਂ ਐਕਟਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਦੀ ਫਿਲਮ 'ਮਿੱਠੜੇ' ਕਰਕੇ ਚਰਚਾ ਵਿੱਚ ਹੈ। ਪਰ ਹੁਣ ਤਾਨੀਆ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਅਦਾਕਾਰਾ ਤਾਨੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਪੋਸਟ ਸ਼ੇਅਰ ਕਰ ਦਿੱਤੀ ਹੈ, ਜਿਸ ਕਰਕੇ ਹੁਣ ਉਸ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਤਾਨੀਆ ਹਾਲ ਹੀ 'ਚ ਜੂਆ ਖੇਡਣ ਵਾਲੀ ਐਪ ਦਾ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਅਦਾਕਾਰਾ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਉਹ ਟਰੋਲ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ। ਇਸ ਵੀਡੀਓ ਨੂੰ ਦੇਖ ਕਈ ਲੋਕ ਇਸ 'ਚ ਤਾਨੀਆ ਦੀ ਲੁੱਕ ਦੀ ਤਾਰੀਫ ਕਰ ਰਹੇ ਹਨ, ਜਦਕਿ ਕਈ ਲੋਕ ਉਸ ਨੂੰ ਇਸ ਤਰ੍ਹਾਂ ਦੀਆਂ ਐਪਸ ਨੂੰ ਪ੍ਰਮੋਟ ਨਾ ਕਰਨ ਦੀਆਂ ਨਸੀਹਤਾਂ ਦੇ ਰਹੇ ਹਨ। ਤਾਨੀਆ ਨੂੰ ਜੂਆ ਖੇਡਣ ਵਾਲੀ ਐਪ ਨੂੰ ਪ੍ਰਮੋਟ ਕਰਦੇ ਦੇਖ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਇਸ ਨੂੰ ਸ਼ਾਇਦ ਪੈਸੇ ਦੀ ਕਮੀ ਹੋਣੀ, ਤਾਂ ਹੀ ਇਹ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ।' ਇੱਕ ਹੋਰ ਯੂਜ਼ਰ ਨੇ ਕਿਹਾ, 'ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਗੈਂਬਲੰਿਗ ਐਪਸ ਨੂੰ ਪ੍ਰਮੋਟ ਨਾ ਕਰੋ, ਤੁਸੀਂ ਇੱਕ ਚੰਗੇ ਕਲਾਕਾਰ ਹੋ।'