ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਮੀ ਇਸ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫਿਲਮ 'ਚ ਉਹ ਸੋਨਮ ਬਾਜਵਾ ਨਾਲ ਰੋਮਾਂਸ ਕਰਦਾ ਨਜ਼ਰ ਆਉਣ ਵਾਲਾ ਹੈ। ਇਸ ਦਰਮਿਆਨ ਐਮੀ ਵਿਰਕ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਐਮੀ ਵਿਰਕ ਨੇ ਇੰਸਟਾਗ੍ਰਾਮ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਹੁਣ ਐਮੀ ਦੇ ਇੰਸਟਾਗ੍ਰਾਮ ਸਿਰਫ ਇੱਕ ਪੋਸਟ ਨਜ਼ਰ ਆ ਰਹੀ ਹੈ, ਜੋ ਉਸ ਨੇ ਬੀਤੇ ਦਿਨ ਯਾਨਿ 17 ਜਨਵਰੀ ਨੂੰ ਸ਼ੇਅਰ ਕੀਤੀ ਸੀ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਉਸ ਨੇ ਸ਼ਰਾਬ ਦੀ ਬੋਤਲ ਵਾਲੀ ਇਮੋਜੀ ਬਣਾਈ ਹੈ। ਇਸ ਤਸਵੀਰ 'ਤੇ ਉਸ ਦੇ ਫੈਨਜ਼ ਕਮੈਂਟ ਕਰ ਸਾਰੀਆਂ ਪੋਸਟਾਂ ਡਿਲੀਟ ਕਰਨ ਦੀ ਵਜ੍ਹਾ ਪੁੱਛ ਰਹੇ ਹਨ। ਖੈਰ ਐਮੀ ਵਿਰਕ ਨੇ ਇਹ ਸਾਰੀਆਂ ਪੋਸਟਾਂ ਇੰਸਟਾਗ੍ਰਾਮ ਤੋਂ ਕਿਉਂ ਡਿਲੀਟ ਕੀਤੀਆਂ, ਸਟਾਰ ਸਿੰਗਰ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ, ਪਰ ਉਸ ਦੇ ਫੈਨਜ਼ ਜ਼ਰੂਰ ਉਸ ਨੂੰ ਕਮੈਂਟ ਕਰ ਪੁੱਛ ਰਹੇ ਹਨ ਕਿ ਆਖਰ ਕਿਉਂ ਉਸ ਨੇ ਇੰਸਟਾ ਤੋਂ ਸਾਰੀਆਂ ਪੋਸਟਾਂ ਹਟਾਈਆਂ।