ਮਾਰਲਿਨ ਮੂਨਰੋ ਆਪਣੇ ਸਮੇਂ ਦੀ ਟੌਪ ਦੀ ਬਾਲੀਵੁੱਡ ਅਦਾਕਾਰਾ ਰਹੀ ਹੈ। ਉਹ 60-70 ਦੇ ਦਹਾਕਿਆਂ 'ਚ ਦੁਨੀਆ ਦੀ ਸਭ ਤੋਂ ਮਸ਼ਹੂਰ ਅਭਿਨੇਤਰੀ ਹੁੰਦੀ ਸੀ।



ਇੱਥੋਂ ਤੱਕ ਕਿ ਪੁਰਾਣੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਜਿਵੇਂ ਮਧੂਬਾਲਾ, ਨਰਗਿਸ ਤੱਕ ਉਨ੍ਹਾਂ ਦੇ ਸਟਾਇਲ ਨੂੰ ਕਾਪੀ ਕਰਦੀਆਂ ਸੀ।



ਬਦਕਿਸਮਤੀ ਨਾਲ ਮਾਰਲਿਨ ਮੂਨਰੋ ਦੀ ਮੌਤ ਮਹਿਜ਼ 36 ਸਾਲ ਦੀ ਉਮਰ 'ਚ ਹੋ ਗਈ ਸੀ।



ਉਸ ਦੀ ਮੌਤ ਕਿਵੇਂ ਹੋਈ, ਇਹ ਅੱਜ ਤੱਕ ਭੇਤ ਹੀ ਬਣਿਆ ਹੋਇਆ ਹੈ।



ਉਸ ਦੀ ਮੌਤ ਲਾਸ ਏਂਜਲਸ ਦੇ ਹੋਟਲ ਰੂਜ਼ਵੈਲਟ 'ਚ ਹੋਈ ਸੀ। ਹੁਣ ਉਸ ਹੋਟਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਸ ਕਮਰੇ 'ਚ ਮਾਰਲਿਨ ਦੀ ਮੌਤ ਹੋਈ ਸੀ,



ਉਸ ਕਮਰੇ 'ਚ ਅੱਜ ਵੀ ਮਰਹੂਮ ਅਦਾਕਾਰਾ ਦੀ ਆਤਮਾ ਭਟਕ ਰਹੀ ਹੈ।



ਜੋ ਵੀ ਕੋਈ ਉਸ ਕਮਰੇ 'ਚ ਰਹਿਣ ਆਉਂਦਾ ਹੈ, ਉਸ ਨੂੰ ਮਾਰਲਿਨ ਦਾ ਭੂਤ ਦਿਖਾਈ ਦਿੰਦਾ ਹੈ।



ਇੱਥੋਂ ਤੱਕ ਕਿ ਕਈ ਲੋਕਾਂ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਉਨ੍ਹਾਂ ਨੇ ਮਾਰਲਿਨ ਨੂੰ ਸ਼ੀਸ਼ੇ ਸਾਹਮਣੇ ਖੜੇ ਖੁਦ ਨੂੰ ਨਿਹਾਰਦੇ ਹੋਏ ਦੇਖਿਆ ਹੈ।



ਇੰਸਟਾਗ੍ਰਾਮ 'ਤੇ ਇਸ ਦੀ ਵੀਡੀਓ ਵੀ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।



ਦੱਸ ਦਈਏ ਕਿ ਮਾਰਲਿਨ ਮੂਨਰੋ ਜਿੰਨੀਂ ਆਪਣੇ ਕਰੀਅਰ 'ਚ ਸਫਲ ਰਹੀ, ਉਨ੍ਹਾਂ ਹੀ ਉਹ ਪਰਸਨਲ ਲਾਈਫ 'ਚ ਫੇਲ੍ਹ ਰਹੀ। ਉਸ ਨੇ 4 ਵਿਆਹ ਕੀਤੇ ਸੀ ਤੇ ਉਸ ਦੇ ਚਾਰੇ ਵਿਆਹ ਟੁੱਟ ਗਏ ਸੀ।