ਪੰਜਾਬੀ ਸਿੰਗਰ ਕਾਕਾ ਅੱਜ ਯਾਨਿ 17 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਿਹਾ ਹੈ।



ਇਸ ਮੌਕੇ ਉਸ ਨੂੰ ਪੰਜਾਬੀ ਇੰਡਸਟਰੀ ਤੇ ਆਪਣੇ ਚਾਹੁਣ ਵਾਲਿਆਂ ਤੋਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ ।



ਕਾਕਾ ਉਨ੍ਹਾਂ ਕਲਾਕਾਰਾਂ ਵਿੱਚੋਂ ਹੈ, ਜਿਸ ਨੇ ਆਪਣੇ ਟੈਲੇਂਟ ਤੇ ਖੁਦ ਦੇ ਬਲਬੂਤੇ ਤੇ ਪਛਾਣ ਬਣਾਈ ਹੈ।



ਕਾਕਾ ਨੇ ਆਪਣੀ ਮੇਹਨਤ ਨਾਲ ਬਹੁਤ ਥੋੜ੍ਹੇ ਸਮੇਂ `ਚ ਹੀ ਪ੍ਰਸਿੱਧੀ ਹਾਸਲ ਕਰ ਲਈ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ 2019 `ਚ ਸ਼ੁਰੂ ਹੋਇਆ ਸੀ ।



ਥੋੜ੍ਹੇ ਸਮੇਂ ਵਿੱਚ ਹੀ ਕਾਕਾ ਨੂੰ ਨਾਮ ਤੇ ਸ਼ੋਹਰਤ ਹਾਸਲ ਹੋਈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਾਕਾ ਦੀ ਜ਼ਿੰਦਗੀ ਦੀ ਕਹਾਣੀ ਬਾਰੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ :



ਕਾਕਾ ਦਾ ਜਨਮ 17 ਜਨਵਰੀ 1993 ਨੂੰ ਪਟਿਆਲਾ ਦੇ ਪਿੰਡ ਚੰਦੂਮਾਜਰਾ ਵਿਖੇ ਹੋਇਆ ਸੀ। ਬਚਪਨ ਤੋਂ ਹੀ ਕਾਕਾ ਨੇ ਘਰ `ਚ ਪੈਸਿਆਂ ਦੀ ਤੰਗੀ ਦੇਖੀ ਸੀ।



ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨਿ ਕਾਕਾ ਖੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ।



ਇਸ ਦੇ ਨਾਲ ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ `ਸੂਰਮਾ` 2019 `ਚ ਰਿਲੀਜ਼ ਹੋਇਆ। ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾ ਦਿਤਾ।



ਇੱਕ ਰਿਪੋਰਟ ਮੁਤਾਬਕ ਕਾਕਾ ਦੀ ਕੁੱਲ ਜਾਇਦਾਦ 2 ਮਿਲੀਅਨ ਡਾਲਰ (ਅਮਰੀਕੀ) ਯਾਨਿ 15 ਕਰੋੜ ਰੁਪਏ ਹੈ। ਇਹ ਮੁਕਾਮ ਉਨ੍ਹਾਂ ਨੇ ਸਿਰਫ਼ 5 ਸਾਲਾਂ `ਚ ਹਾਸਲ ਕੀਤਾ ਹੈ।



ਕਾਕਾ ਕਹਿੰਦੇ ਹਨ ਕਿ ਉਨ੍ਹਾਂ ਦਾ ਰੰਗ ਸਾਂਵਲਾ ਹੈ। ਇਸ ਕਰਕੇ ਕੁੜੀਆਂ ਨੂੂੰ ਉਨ੍ਹਾਂ ਤੋਂ ਦਿੱਕਤ ਹੈ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ `ਚ ਧੋਖਾ ਮਿਲਿਆ।