ਕਰਨ ਔਜਲਾ ਅੱਜ ਦੀ ਡੇਟ 'ਚ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਹ ਅੱਜ ਯਾਨਿ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ।



ਕਰਨ ਨੇ ਆਪਣਾ 27ਵਾਂ ਜਨਮਦਿਨ ਬੜੀ ਹੀ ਸਾਦਗੀ ਨਾਲ ਸੈਲੀਬ੍ਰੇਟ ਕੀਤਾ।



ਇਸ ਦੇ ਨਾਲ ਨਾਲ ਉਸ ਨੇ ਆਪਣੇ ਬਚਪਨ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀਆਂ ਭੈਣਾਂ ਤੇ ਦਾਦੀ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਗਾਇਕ ਕਾਫੀ ਛੋਟਾ ਹੈ।



ਹੁਣ ਤੁਹਾਨੂੰ ਦੱਸਦੇ ਹਾਂ ਕਰਨ ਔਜਲਾ ਦੇ ਸ਼ਾਹੀ ਲਾਈਫਸਟਾਇਲ ਬਾਰੇ। ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਨਾਮ, ਸ਼ੋਹਰਤ ਤੇ ਨਾਲ ਹੀ ਬੇਸ਼ੁਮਾਰ ਦੌਲਤ ਵੀ ਕਮਾਈ ਹੈ।



ਇੱਕ ਰਿਪੋਰਟ ਦੇ ਮੁਤਾਬਕ ਸਾਲ 2023 'ਚ ਕਰਨ ਔਜਲਾ ਦੀ ਜਾਇਦਾਦ 13 ਮਿਲੀਅਨ ਡੌਲਰ ਯਾਨਿ 108 ਕਰੋੜ ਰੁਪਏ ਆਂਕੀ ਗਈ ਹੈ।



ਇਸ ਦੇ ਨਾਲ ਹੀ ਕਰਨ ਔਜਲਾ ਕੋਲ ਪੰਜਾਬ, ਕੈਨੇਡਾ ਤੇ ਦੁਬਈ 'ਚ ਆਲੀਸ਼ਾਨ ਘਰ ਵੀ ਹਨ। ਔਜਲਾ ਨੇ ਪਿਛਲੇ ਸਾਲ ਹੀ ਦੁਬਈ 'ਚ ਨਵਾਂ ਖਰੀਦਿਆ ਸੀ ਅਤੇ ਆਪਣੀ ਪੂਰੀ ਫੈਮਿਲੀ ਦੇ ਨਾਲ ਦੁਬਈ ਹੀ ਸ਼ਿਫਟ ਹੋ ਗਿਆ



ਕਰਨ ਔਜਲਾ ਦੇ ਕਾਰ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਮਰਸਡੀਜ਼ ਬੈਂਜ਼, ਜੀ ਵੇਗਨ, ਲੈਂਬੋਰਗਿਨੀ ਵਰਗੀਆਂ ਕਾਰਾਂ ਦਾ ਮਾਲਕ ਹੈ।



ਇਸ ਦੇ ਨਾਲ ਨਾਲ ਉਸ ਦੇ ਕੋਲ ਇੱਕ ਨਹੀਂ 2 ਰੋਲਜ਼ ਰਾਇਸ ਕਾਰਾਂ ਵੀ ਹਨ।



ਦੱਸ ਦਈਏ ਕਿ ਕਰਨ ਔਜਲਾ ਇੱਕ ਗਾਣਾ ਕਰਨ ਲਈ 8-10 ਲੱਖ ਰੁਪਏ ਲੈਂਦਾ ਹੈ। ਉਸ ਦੀ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਉਹ ਸਾਲਾਨਾ ਸਾਢੇ 8 ਕਰੋੜ ਦੀ ਕਮਾਈ ਕਰਦਾ ਹੈ।



ਇੱਕ ਮਹੀਨੇ 'ਚ ਔਜਲਾ 83 ਲੱਖ ਦੀ ਕਮਾਈ ਕਰਦਾ ਹੈ, ਜਦਕਿ ਇੱਕ ਦਿਨ 'ਚ ਢਾਈ ਲੱਖ ਤੋਂ ਜ਼ਿਆਦਾ ਪੈਸੇ ਕਮਾਉਂਦਾ ਹੈ।