'ਕੈਰੀ ਆਨ ਜੱਟਾ 3' ਇਸ ਸਾਲ ਦੀ ਹੀ ਨਹੀਂ, ਸਗੋਂ ਪੰਜਾਬੀ ਇੰਡਸਟਰੀ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ। ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ। ਇਹ ਫਿਲਮ ਹਾਲੇ ਵੀ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਜੇ ਤੁਸੀਂ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਨਹੀਂ ਦੇਖ ਸਕੇ ਤਾਂ ਹੁਣ ਤੁਹਾਡੇ ਲਈ ਮੌਕਾ ਹੈ ਇਸ ਫਿਲਮ ਨੂੰ ਘਰ ਬੈਠੇ ਦੇਖਣ ਦਾ। 'ਕੈਰੀ ਆਨ ਜੱਟਾ 3' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਤੁਸੀਂ 7 ਸਤੰਬਰ ਤੋਂ ਓਟੀਟੀ ਪਲੇਟਫਾਰਮ ਚੌਪਾਲ ਟੀਵੀ 'ਤੇ ਦੇਖ ਸਕੋਗੇ। ਇਸ ਬਾਰੇ ਗਿੱਪੀ ਗਰੇਵਾਲ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ। 'ਕੈਰੀ ਆਨ ਜੱਟਾ 3' 2012 'ਚ ਆਈ ਫਿਲਮ 'ਕੈਰੀ ਆਨ ਜੱਟਾ' ਦਾ ਸੀਕਵਲ ਹੈ। ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ ਤੇ ਹੋਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਿੱਪੀ ਗਰੇਵਾਲ ਦੀ ਕੈਰੀ ਆਨ ਜੱਟਾ 3 ਪੰਜਾਬੀ ਸਿਨੇਮਾ ਜਗਤ ਵਿੱਚ 100 ਕਰੋੜ ਤੋਂ ਪਾਰ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਫਿਲਹਾਲ ਪ੍ਰਸ਼ੰਸਕ ਛਿੰਦਾ ਛਿੰਦਾ ਨੋ ਪਾਪਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।