ਪੰਜਾਬੀ ਸਿੰਗਰ-ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਉਨ੍ਹਾਂ ਦੀਆਂ ਲਗਾਤਾਰ ਇਕੱਠੀਆਂ ਦੋ ਫਿਲਮਾਂ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ਹਿੱਟ ਰਹੀਆਂ।

ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ।

ਇਸ ਦੌਰਾਨ ਗਿੱਪੀ ਨੇ ਆਪਣੇ ਫੈਨਜ਼ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਅਰਦਾਸ ਕਰਾਂ ਦੇ ਸੀਕੁਅਲ ਯਾਨਿ ਅਗਲੇ ਭਾਗ ਦਾ ਐਲਾਨ ਕਰ ਦਿੱਤਾ ਹੈ।

ਇਸ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਅਰਦਾਸ ਕਰਾਂ ਗਿੱਪੀ ਗਰੇਵਾਲ ਦੇ ਕਰੀਅਰ ਦੀਆਂ ਸਭ ਤੋਂ ਬੈਸਟ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਇਸ ਫਿਲਮ ਦਾ ਦੂਜਾ ਭਾਗ ਜਾਂ ‘ਅਰਦਾਸ ਕਰਾਂ 2’ 2019 ‘ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫਿਲਮ ਨੇ ਉਸ ਸਮੇਂ 31 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।

ਗਿੱਪੀ ਗਰੇਵਾਲ ਨੇ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਰਦਾਸ ਕਰਾਂ ਦੀ ਟੀਮ ਨਾਲ ਖੜੇ ਨਜ਼ਰ ਆ ਰਹੇ ਹਨ।

ਫੋਟੋ ‘ਅਰਦਾਸ ਕਰਾਂ 2’ ਦੀ ਹੈ। ਇਸ ਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਗੁਰਪ੍ਰੀਤ ਘੁੱਗੀ ਤੇ ਹੋਰ ਫਰੇਮ ‘ਚ ਨਜ਼ਰ ਆ ਰਹੇ ਹਨ। ਤਸਵੀਰ ਦੇ ਪਿੱਛੇ ਗਿੱਪੀ ਨੇ ਫਿਲਮ ਦਾ ਟਾਈਟਲ ਟਰੈਕ ‘ਅਰਦਾਸ ਕਰਾਂ’ ਚਲਾਇਆ ਹੈ।

ਤਸਵੀਰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ‘ਚ ਲਿਖਿਆ, “ਅਰਦਾਸ ਕਰਾਂ ਦਾ ਅਗਲਾ ਭਾਗ ਆ ਰਿਹਾ। ਕੌਣ ਕੌਣ ਇੰਤਜ਼ਾਰ ਕਰ ਰਿਹਾ।” ਗਿੱਪੀ ਦੀ ਇਸ ਪੋਸਟ ‘ਤੇ ਫੈਨਜ਼ ਬੇਸ਼ੁਮਾ ਕਮੈਂਟਸ ਕਰ ਆਪਣੀ ਰਾਏ ਦੇ ਰਹੇ ਹਨ।

‘ਅਰਦਾਸ ਕਰਾਂ 2’ 2019 ‘ਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਗੁਰਫਤਿਹ ਸਿੰਘ ਗਰੇਵਾਲ ਯਾਨਿ ਸ਼ਿੰਦਾ ਗਰੇਵਾਲ, ਜਪੁਜੀ ਖਹਿਰਾ, ਮੇਹਰ ਵਿੱਜ ਤੇ ਯੋਗਰਾਜ ਸਿੰਘ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸੀ।