ਪੰਜਾਬੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ।



ਉਹ ਆਪਣੀ ਐਲਬਮ 'ਮਾਣਮੱਤੀ' ਕਰਕੇ ਕਾਫੀ ਸੁਰਖੀਆਂ 'ਚ ਰਹੀ ਸੀ, ਉਸ ਦੀ ਐਲਬਮ ਨੂੰ ਭਰਵਾਂ ਹੁੰਗਾਰਾ ਮਿਿਲਿਆ ਸੀ।



ਇਸ ਤੋਂ ਬਾਅਦ ਹੁਣ ਨਿੰਮੋ ਆਪਣੀ ਲੇਟੈਸਟ ਤਸਵੀਰਾਂ ਕਰਕੇ ਸੁਰਖੀਆਂ ਬਟੋਰ ਰਹੀ ਹੈ।



ਨਿਮਰਤ ਨੇ ਆਪਣੀ ਬਿਲਕੁਲ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੌਸ ਲੇਡੀ ਅਵਤਾਰ 'ਚ ਨਜ਼ਰ ਆ ਰਹੀ ਹੈ। ਉਸ ਦਾ ਇਹ ਰੂਪ ਫੈਨਜ਼ ਦੇ ਦਿਲ ਨੂੰ ਛੂਹ ਰਿਹਾ ਹੈ।



ਨਿੰਮੋ ਇਨ੍ਹਾਂ ਤਸਵੀਰਾਂ 'ਚ ਲੌਂਗ ਸਕਰਟ ਪਹਿਨੇ ਨਜ਼ਰ ਆ ਰਹੀ ਹੈ।



ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ, ਬਲੈਕ ਕੱਲਰ ਦੇ ਬਲੇਜ਼ਰ ਤੇ ਪੈਰਾਂ 'ਚ ਬੈਲੀ ਪਾ ਕੇ ਪੂਰਾ ਕੀਤਾ ਹੈ।



ਇਨ੍ਹਾਂ ਤਸਵੀਰਾਂ 'ਚ ਨਿਮਰਤ ਨੇ ਦਿਲਕਸ਼ ਪੋਜ਼ ਦਿੱਤੇ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦਿਲ ਹਾਰ ਬੈਠੇ ਹਨ।



ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਆਪਣੇ ਗੀਤਾਂ ਦੇ ਨਾਲ ਨਾਲ ਖੂਬਸੂਰਤ ਤਸਵੀਰਾਂ ਨੂੰ ਲੈਕੇ ਵੀ ਚਰਚਾ 'ਚ ਰਹਿੰਦੀ ਹੈ।



ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਨਿੰਮੋ ਨੇ ਪਿਛਲੇ ਸਾਲ ਪੰਜਾਬੀ ਫਿਲਮ 'ਜੋੜੀ' ਨਾਲ ਸਿਨੇਮਾ ਦੀ ਦੁਨੀਆ 'ਚ ਵੀ ਕਦਮ ਰੱਖਿਆ ਸੀ।