ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 20 ਜਨਵਰੀ 2024 ਨੂੰ 20 ਮਹੀਨੇ ਪੂਰੇ ਹੋ ਗਏ। ਆਉਣ ਵਾਲੀ 29 ਮਈ ਨੂੰ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ 2 ਸਾਲ ਪੂਰੇ ਹੋ ਜਾਣਗੇ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਤੱਕ ਜ਼ਿੰਦਾ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਅੱਜ ਵੀ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਪੰਜਾਬੀ ਗਾਇਕਾ ਜੈਨੀ ਜੌਹਲ ਨੇ ਬੀਤੇ ਦਿਨ ਯਾਨਿ 29 ਜਨਵਰੀ ਨੂੰ ਸਿੱਧੂ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ਲਿਖੀ, '20 ਮਹੀਨੇ ਹੋ ਗਏ।' ਇਸ ਦੇ ਨਾਲ ਹੀ ਉਸ ਨੇ ਹੈਸ਼ਟੈਗ ਜਸਟਿਸ ਫੌਰ ਸਿੱਧੂ ਮੂਸੇਵਾਲਾ ਵੀ ਲਿਿਖਿਆ। ਇਸ ਤਸਵੀਰ 'ਤੇ ਮੂਸੇਵਾਲਾ ਦੇ ਫੈਨਜ਼ ਕਮੈਂਟ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਘੱਟ ਕਲਾਕਾਰ ਹਨ, ਜੋ ਹਾਲੇ ਵੀ ਸਿੱਧੂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਜੈਨੀ ਜੌਹਲ ਉਨ੍ਹਾਂ ਵਿੱਚੋਂ ਇੱਕ ਹੈ। ਜੈਨੀ ਨੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਗਾਣਾ ਵੀ ਲਿਿਖਿਆ ਸੀ। ਇਹ ਗਾਣਾ ਸੀ 'ਲੈਟਰ ਟੂ ਸੀਐਮ'। ਇਸ ਗਾਣੇ 'ਤੇ ਪੰਜਾਬ ਭਰ 'ਚ ਖੂਬ ਵਿਵਾਦ ਭਖਿਆ ਸੀ। ਇਸ ਗੀਤ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਸੀ।