ਸਤਿੰਦਰ ਸੱਤੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸੱਤੀ ਨੇ ਪੰਜਾਬੀ ਇੰਡਸਟਰੀ 'ਚ ਖੂਬ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਉਹ ਪਿਛਲੇ ਸਾਲ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਵੀ ਬਣੀ ਸੀ। ਇਸ ਦੇ ਨਾਲ ਨਾਲ ਸੱਤੀ ਨੂੰ ਲਿਖਣ ਪੜ੍ਹਨ ਦਾ ਵੀ ਕਾਫੀ ਸ਼ੌਕ ਹੈ। ਉਹ ਅਕਸਰ ਹੀ ਆਪਣੀ ਸ਼ਾਇਰੀ ਵਾਲੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਤਿੰਦਰ ਸੱਤੀ ਦਾ ਇੱਕ ਸ਼ਾਇਰੀ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਹਿਜ਼ 5 ਦਿਨਾਂ 'ਚ ਇੰਸਟਾ 'ਤੇ ਡੇਢ ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ ਜਦਕਿ 1.5 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਵੀਡੀਓ 'ਚ ਸੱਤੀ ਨੇ ਬਕਮਾਲ ਸ਼ਾਇਰੀ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਦਿਲ ਦਾ ਸ਼ੀਸ਼ਾ ਸਾਫ ਤੇ ਨਹੀਂ ਨਾ। ਫਿਰ ਤੂੰ ਕੀਤਾ ਮੁਆਫ ਤੇ ਨਹੀਂ ਨਾ.....' ਅੱਗੇ ਤੁਸੀਂ ਖੁਦ ਦੇਖੋ ਇਹ ਵੀਡੀਓ: