ਹਾਲ ਹੀ 'ਚ ਗਾਇਕ ਕਾਕਾ ਇੱਕ ਪੌਡਕਾਸਟ 'ਚ ਸ਼ਾਮਲ ਹੋਇਆ ਸੀ, ਜਿਸ ਵਿੱਚ ਉਸ ਨੇ ਦਿਲ ਖੋਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਇਸ ਦਰਮਿਆਨ ਹੋਸਟ ਨੇ ਕਾਕੇ ਨੂੰ ਵਿਆਹ ਕਰਨ ਦੀ ਪਲਾਨਿੰਗ ਬਾਰੇ ਪੁੱਛਿਆ। ਅੱਗੋਂ ਗਾਇਕ ਨੇ ਜਵਾਬ ਦਿੱਤਾ, 'ਮੈਂ ਕੋਈ ਵੀ ਕੰਮ ਸਾਰੀ ਜ਼ਿੰਦਗੀ ਲਈ ਨਹੀਂ ਕਰ ਸਕਦਾ। ਹਰ ਕੰਮ ਮੈਨੂੰ ਇੱਕ ਨਾ ਇੱਕ ਦਿਨ ਛੱਡਣਾ ਹੀ ਪੈਣਾ।' ਅੱਗੋਂ ਹੋਸਟ ਬੋਲਦਾ ਹੈ, 'ਉਨ੍ਹਾਂ ਕੁੜੀਆ ਦੇ ਦਿਲ ਟੁੱਟ ਗਏ, ਜੋ ਸੋਚਦੀਆਂ ਸੀ ਕਿ ਅਸੀਂ ਕਾਕੇ ਨਾਲ ਵਿਆਹ ਕਰਾਵਾਂਗੀਆਂ।' ਅੱਗੋਂ ਕਾਕੇ ਨੇ ਜਵਾਬ ਦਿੱਤਾ, 'ਵਿਆਹ ਦੇ ਤਾਂ ਮੈਂ ਬਹੁਤ ਖਿਲਾਫ ਆਂ। ਵਿਆਹ ਦਾ ਕਾਨਸੈਪਟ ਹੀ ਬਹੁਤ ਖਰਾਬ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇੱਕ ਪਰਸਨ ਨਾਲ ਸਾਰੀ ਜ਼ਿੰਦਗੀ ਕੱਟਣ ਬਾਰੇ ਕਿਵੇਂ ਸੋਚ ਸਕਦੇ ਹਨ।' ਕਾਕਾ ਇੱਥੇ ਨਹੀਂ ਰੁਕਿਆ, ਜਿਹੜੀਆਂ ਕੁੜੀਆਂ ਨਾਲ ਉਹ ਅਕਸਰ ਹੀ ਟਾਈਮ ਪਾਸ ਕਰਦਾ ਨਜ਼ਰ ਆਉਂਦਾ, ਉਨ੍ਹਾਂ ਕੁੜੀਆਂ ਦੀ ਉਹ ਬੁਰਾਈ ਕਰਨੋਂ ਨਹੀਂ ਹਟਿਆ। ਦੇਖੋ ਕੀ ਬੋਲਿਆ: