ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਦਾਕਾਰਾ ਇੰਨੀਂ ਆਪਣੀ ਆਉਣ ਵਾਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੂੰ ਲੈ ਕੇ ਚਰਚਾ 'ਚ ਹੈ।



ਇਸ ਫਿਲਮ 'ਚ ਸਰਗੁਣ ਚੁੜੈਲ ਬਣ ਡਰਾਉਣ ਵਾਲੀ ਹੈ। ਇਸ ਤੋਂ ਪਹਿਲਾਂ ਸਰਗੁਣ ਤੇ ਉਸ ਦੇ ਪਤੀ ਰਵੀ ਨੇ ਧਮਾਲਾਂ ਪਾ ਦਿੱਤੀਆਂ ਹਨ।



ਦਰਅਸਲ, ਸਰਗੁਣ ਮਹਿਤਾ ਤੇ ਰਵੀ ਦੂਬੇ ਦਾ ਗਾਣਾ 'ਵੇ ਹਾਣੀਆ' ਹਾਲ ਹੀ 'ਚ ਰਿਲੀਜ਼ ਹੋਇਆ ਸੀ।



ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਦਿਲ ਨੂੰ ਛੂਹਣ ਵਾਲੇ ਹਨ।



ਨਾਲ ਹੀ ਗਾਣੇ 'ਚ ਸਰਗੁਣ ਤੇ ਰਵੀ ਦੀ ਰੋਮਾਂਟਿਕ ਕੈਮਿਸਟਰੀ ਗਾਣੇ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।



ਸਰਗੁਣ ਮਹਿਤਾ ਤੇ ਰਵੀ ਦੂਬੇ ਦਾ ਇਹ ਗਾਣਾ ਇੰਸਟਾਗ੍ਰਾਮ 'ਤੇ ਟਰੈਂਡਿੰਗ 'ਚ ਹੈ।



ਇਸ ਗਾਣੇ 'ਤੇ ਖੂਬ ਰੀਲਾਂ ਬਣ ਰਹੀਆਂ ਹਨ। ਇਸ ਗਾਣੇ 'ਤੇ ਹੁਣ ਤੱਕ ਲੱਖਾਂ ਰੀਲਾਂ ਬਣ ਚੁੱਕੀਆਂ ਹਨ।



ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਉਸ ਦੇ ਪਤੀ ਰਵੀ ਦੂਬੇ ਨੇ ਹਾਲ ਹੀ 'ਚ ਆਪਣੀ ਮਿਊਜ਼ਿਕ ਕੰਪਨੀ ਡਰੀਮਯਾਟਾ ਮਿਊਜ਼ਿਕ ਖੋਲ੍ਹੀ ਹੈ।



ਸਰਗੁਣ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੇ ਗਾਣੇ ਵੀ ਡਰੀਮਯਾਟਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਣਗੇ।



ਦੱਸ ਦਈਏ ਕਿ ਸਰਗੁਣ ਦੀ ਫਿਲਮ JNCT 15 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਗਿੱਪੀ ਗਰੇਵਾਲ ਤੇ ਰੂਪੀ ਗਿੱਲ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ।