ABP Sanjha


ਨਿਮਰਤ ਖਹਿਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।


ABP Sanjha


ਇਸ ਦੇ ਨਾਲ ਨਾਲ ਨਿਮਰਤ ਦੀ ਸਾਦਗੀ ਦੇ ਵੀ ਲੱਖਾਂ ਫੈਨਜ਼ ਹਨ। ਇਸ ਦੇ ਨਾਲ ਨਾਲ ਨਿਮਰਤ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।


ABP Sanjha


ਹਾਲ ਹੀ 'ਚ ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।


ABP Sanjha


ਇਨ੍ਹਾਂ ਤਸਵੀਰਾਂ 'ਚ ਨਿਮਰਤ ਨੇ ਪੀਲੇ ਰੰਗ ਦਾ ਪੁਰਾਣੇ ਜ਼ਮਾਨੇ ਦੇ ਸਟਾਇਲ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ।


ABP Sanjha


ਉਸ ਨੇ ਸੂਟ ਦੇ ਨਾਲ ਗੋਟੇ ਵਾਲੀ ਚੁੰਨੀ ਵੀ ਲਈ ਹੋਈ ਹੈ। ਫੈਨਜ਼ ਨੂੰ ਉਸ ਦਾ ਇਹ ਸਾਦਗੀ ਵਾਲਾ ਰੂਪ ਕਾਫੀ ਪਸੰਦ ਆ ਰਿਹਾ ਹੈ।


ABP Sanjha


ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਢਾਈ ਲੱਖ ਲਾਈਕਸ ਆ ਚੁੱਕੇ ਹਨ, ਜਦਕਿ ਜਜ਼ਾਰਾਂ ਲੋਕਾਂ ਨੇ ਕਮੈਂਟ ਕਰ ਖੂਬ ਤਾਰੀਫ ਕੀਤੀ ਹੈ।


ABP Sanjha


ਨਿਮਰਤ ਖਹਿਰਾ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਲਿਖੀ, 'ਮੈਨੂੰ ਕਲਾਸਿਕ ਯਾਨਿ ਸਾਦਗੀ 'ਚ ਰਹਿਣਾ ਪਸੰਦ ਹੈ।'


ABP Sanjha


ਕਈ ਲੋਕ ਇਹ ਕਿਆਸ ਲਗਾ ਰਹੇ ਹਨ ਕਿ ਨਿਮਰਤ ਆਪਣੀ ਇਸ ਪੋਸਟ ਵਿੱਚ ਅੰਗ ਪ੍ਰਦਰਸ਼ਨ ਤੇ ਛੋਟੇ ਕੱਪੜੇ ਪਹਿਨਣ ਵਾਲੀਆਂ ਅਭਿਨੇਤਰੀਆਂ 'ਤੇ ਤੰਜ ਕੱਸ ਰਹੀ ਹੈ।


ABP Sanjha


ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਂ ਐਲਬਮ 'ਮਾਣਮੱਤੀ' ਦਾ ਐਲਾਨ ਕੀਤਾ ਸੀ।



ਪਰ ਉਸ ਨੇ ਹਾਲੇ ਤੱਕ ਐਲਬਮ ਦੇ ਗਾਣਿਆਂ ਤੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਫੈਨਜ਼ ਬੇਸਵਰੀ ਨਾਲ ਉਸ ਦੀ ਐਲਬਮ ਦਾ ਇੰਤਜ਼ਾਰ ਕਰ ਰੇ ਹਨ।