ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਨਾਂ ਮੁੜ ਸੁਰਖੀਆਂ 'ਚ ਹੈ। ਗਾਇਕ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।



ਹਾਲ ਹੀ 'ਚ ਅੰਮ੍ਰਿਤ ਮਾਨ ਨੇ ਮੋਗਾ 'ਚ ਇੱਕ ਵਿਆਹ 'ਚ ਸਟੇਜ ਪਰਫਾਰਮੈਂਸ ਦਿੱਤੀ ਸੀ



ਇਸ ਦੌਰਾਨ ਕੁੱਝ ਅਜਿਹਾ ਹੋਇਆ ਸੀ ਕਿ ਉਹ ਸ਼ੋਅ ਅੱਧ ਵਿਚਾਲੇ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਇਹ ਸਾਰਾ ਵਿਵਾਦ ਬੁਰੀ ਤਰ੍ਹਾਂ ਭਖ ਗਿਆ।



ਦਰਅਸਲ, ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਪ੍ਰਭਜੋਤ ਸਿੰਘ ਦਾ ਮੋਗਾ 'ਚ ਵਿਆਹ ਸੀ। ਉਸ ਨੇ ਆਪਣੇ ਵਿਆਹ ਅੰਮ੍ਰਿਤ ਮਾਨ ਨੂੰ ਸਟੇਜ ਸ਼ੋਅ ਲਈ ਬੁੱਕ ਕੀਤਾ ਸੀ।



10 ਫਰਵਰੀ ਨੂੰ ਵਿਆਹ ਮੌਕੇ ਅੰਮ੍ਰਿਤ ਮਾਨ ਪਹੁੰਚਿਆ। ਉਹ ਸਟੇਜ ਪਰਫਾਰਮੈਂਸ ਦੇ ਰਿਹਾ ਸੀ ਕਿ ਅਚਾਨਕ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਸਟੇਜ 'ਤੇ ਆ ਕੇ ਮਾਨ ਨਾਲ ਸੈਲਫੀ ਲੈਣ ਲੱਗਿਆ



ਪਰ ਗਾਇਕ ਨੇ ਉਸ ਦੇ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋਇਆ।



ਲਾੜੇ ਪ੍ਰਭਜੋਤ ਸਿੰਘ ਨੇ ਸਟੇਜ 'ਤੇ ਜਾ ਕੇ ਅੰਮ੍ਰਿਤ ਮਾਨ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਤੇ ਨਾਲ ਹੀ ਬੁਰੀ ਸ਼ਬਦਾਵਲੀ ਦੀ ਵਰਤੋਂ ਕੀਤੀ।



ਇਸ 'ਤੇ ਗੁੱਸੇ 'ਚ ਆਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਛੱਡਿਆ ਅਤੇ ਚਲਾ ਗਿਆ।



ਇਸ ਤੋਂ ਬਾਅਦ ਹੀ ਵਿਵਾਦ ਹੋਰ ਜ਼ਿਆਦਾ ਭਖ ਗਿਆ। ਪ੍ਰਭਜੋਤ ਤੇ ਉਸ ਦੇ ਪਰਿਵਾਰ ਦਾ ਕਹਿਣੈ ਕਿ ਅੰਮ੍ਰਿਤ ਮਾਨ ਨੂੰ ਵਿਆਹ 'ਚ ਪਰਫਾਰਮ ਕਰਨ ਲਈ 6 ਲੱਖ ਰੁਪਏ ਦਿੱਤੇ ਗਏ



ਪਰ ਉਹ ਸ਼ੋਅ ਅੱਧ ਵਿਚਾਲੇ ਛੱਡ ਗਿਆ। ਇਸ ਤੋਂ ਬਾਅਦ ਲਾੜੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤ ਮਾਨ ਤੇ ਉਸ ਦੇ ਮੈਨੇਜਰ ਨੂੰ ਘੇਰ ਲਿਆ।