ਪੰਜਾਬੀ ਗਾਇਕਾ ਬਾਣੀ ਸੰਧੂ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੂੰ ਆਪਣੀ ਖੂਬਸੂਰਤੀ ਦੇ ਨਾਲ ਨਾਲ ਸੁਰੀਲੀ ਆਵਾਜ਼ ਲਈ ਵੀ ਜਾਣਿਆ ਜਾਂਦਾ ਹੈ।



ਉਹ ਹਾਲ ਹੀ 'ਚ ਅਦਾਕਾਰ ਜੈ ਰੰਧਾਵਾ ਦੇ ਨਾਲ ਫਿਲਮ 'ਮੈਡਲ' ;ਚ ਨਜ਼ਰ ਆਈ ਸੀ। ਇਸ ਫਿਲਮ ਰਾਹੀਂ ਬਾਣੀ ਨੇ ਪੰਜਾਬੀ ਸਿਨੇਮਾ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।



ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਿਲਿਆ ਸੀ।



ਇਸ ਤੋਂ ਬਾਅਦ ਹੁਣ ਬਾਣੀ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਬਾਣੀ ਨੇ ਆਪਣੀ ਨਵੀਂ ਈਪੀ ਯਾਨਿ ਐਲਬਮ ਦਾ ਐਲਾਨ ਕਰ ਦਿੱਤਾ ਹੈ।



ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗਾਇਕਾ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਿਆ, 'ਨਵੀਂ ਈਪੀ ਜਲਦੀ ।'



ਉਸ ਦੀ ਇਸ ਪੋਸਟ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ ।



ਕਾਬਿਲੇਗ਼ੌਰ ਹੈ ਕਿ ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ 'ਮੈਡਲ' ਫਿਲਮ ਰਾਹੀਂ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਫਿਲਮ 'ਚ ਉਹ ਜੈ ਰੰਧਾਵਾ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਂਈ ਹੈ ।



ਇੰਨੀਂ ਦਿਨੀਂ ਫਿਲਮ ਓਟੀਟੀ ਪਲੇਟਫਾਰਮ ਚੌਪਾਲ 'ਤੇ ਸਟ੍ਰੀਮ ਹੋ ਰਹੀ ਹੈ ।



ਫਿਲਮ ਦੀ ਕਹਾਣੀ ਇਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਐਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਸਖਤ ਮੇਹਨਤ ਕਰ ਰਿਹਾ ਹੈ,



ਪਰ ਫਿਰ ਅਜਿਹਾ ਕੀ ਹੁੰਦਾ ਹੈ ਕਿ ਉਹ ਹੋਣਹਾਰ ਵਿੱਦਿਆਰਥੀ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ । ਇਸ ਦੇ ਨਾਲ ਨਾਲ ਜਲਦ ਹੀ ਬਾਣੀ ਆਪਣਾ ਬਿਜ਼ਨਸ ਵੀ ਸ਼ੁਰੂ ਕਰਨ ਜਾ ਰਹੀ ਹੈ ।