ਗਿੱਪੀ ਗਰੇਵਾਲ ਨੇ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ 'ਚ ਉਹ ਜੈਸਮੀਨ ਭਸੀਨ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਜੈਸਮੀਨ ਤੇ ਗਿੱਪੀ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਨਾਰਾਜ਼ ਲੱਗ ਰਹੇ ਹਨ। ਵੀਡੀਓ 'ਚ ਜੈਸਮੀਨ ਨੇ ਕਾਫੀ ਛੋਟੇ ਕੱਪੜੇ ਪਹਿਨੇ ਹੋਏ ਹਨ। ਉਸ ਨੇ ਇਕੱਲੀ ਹੁੱਡੀ ਪਹਿਨੀ ਹੋਈ ਹੈ। ਹੁੱਡੀ ਦੇ ਹੇਠਾਂ ਨਾ ਤਾਂ ਕੋੲ ਪਜਾਮਾ ਨਾ ਪੈਂਟ ਨਜ਼ਰ ਆ ਰਹੀ ਹੈ। ਇਸੇ ਕਰਕੇ ਲੋਕ ਜੈਸਮੀਨ ਨੂੰ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਤੇ ਯੂਜ਼ਰਸ ਤਿੱਖੀ ਪ੍ਰਤੀਕਿਿਰਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿੱਖਿਆ, 'ਦੀਦੀ ਪਜਾਮਾ ਪਾਉਣਾ ਭੁੱਲ ਗਈ'। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਗਿੱਪੀ ਇੱਕ ਪਜਾਮਾ ਹੀ ਗਿਫਟ ਕਰ ਦੇਣਾ ਸੀ, ਸਵੈਟਰ ਤਾਂ ਗਿਫਟ ਕੀਤੀ ਹੋਈ ਆ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਗਿੱਪੀ ਇੱਕ ਪਜਾਮਾ ਹੀ ਗਿਫਟ ਕਰ ਦੇਣਾ ਸੀ, ਸਵੈਟਰ ਤਾਂ ਗਿਫਟ ਕੀਤੀ ਹੋਈ ਆ।' ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਫਿਲਮ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ 'ਚ ਗਿੱਪੀ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।