ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਲਾਈਮ ਲਾਈਟ `ਚ ਹਨ। ਉਨ੍ਹਾਂ ਦਾ ਗੀਤ ਮਿੱਟੀ ਦੇ ਟਿੱਬੇ ਜ਼ਬਰਦਸਤ ਹਿੱਟ ਹੈ

ਸੋਸ਼ਲ ਮੀਡੀਆ `ਤੇ ਲੋਕ ਇਸ ਗੀਤ ਤੇ ਖੂਬ ਰੀਲਾਂ ਬਣਾ ਰਹੇ ਹਨ

ਯੂਟਿਊਬ ਤੇ ਮਿੱਟੀ ਦੇ ਟਿੱਬੇ ਹਾਲੇ ਤੱਕ ਟਰੈਂਡ ਕਰ ਰਿਹਾ ਹੈ ਤੇ ਇਸ ਗੀਤ ਨੂੰ ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ

ਕਾਕਾ ਇੰਨੀਂ ਦਿਨੀਂ ਫ਼ੈਨਜ਼ ਦੇ ਸਵਾਲਾਂ ਦਾ ਜਵਾਬ ਵੀ ਦੇ ਰਹੇ ਹਨ

ਇਸ ਦੌਰਾਨ ਕਈ ਫ਼ੈਨਜ਼ ਉਨ੍ਹਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਹਨ, ਜਿਨ੍ਹਾਂ ਦੇ ਉਹ ਬੜੇ ਹੀ ਦਿਲਚਸਪ ਜਵਾਬ ਦਿੰਦੇ ਹਨ।

ਇੱਕ ਫ਼ੈਨ ਨੇ ਇੰਸਟਾਗ੍ਰਾਮ `ਤੇੇ ਮੈਸੇਜ ਕਰਕੇ ਕਾਕਾ ਤੋਂ ਪੁੱਛਿਆ ਕਿ ਕੀ ਉਹ ਆਪਣੀ ਗਰਲ ਫ਼ਰੈਂਡ ਦਾ ਨਾਂ ਦੱਸਣਾ ਚਾਹੁਣਗੇ

ਇਸ `ਤੇ ਕਾਕਾ ਨੇ ਬੇਹੱਦ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, ਮੈਂ ਤਾਂ ਜਦੋਂ ਮਰਜ਼ੀ ਕਰ ਸਕਦਾ ਹਾਂ, ਮੈਨੂੰ ਦਿੱਕਤ ਹੀ ਕੀ ਆ। ਦਿੱਕਤ ਤਾਂ ਕੁੜੀਆਂ ਨੂੰ ਆ

ਪੰਜਾਬੀ ਸਿੰਗਰ ਦਾ ਇਹ ਜਵਾਬ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਲੈ ਕੇ ਆ ਰਿਹਾ ਹੈ

ਇਸ ਦੇ ਨਾਲ ਹੀ ਲੋਕ ਉਨ੍ਹਾਂ ਦੇ ਸੈਂਸ ਆਫ਼ ਹਿਊਮਰ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ

ਇੱਕ ਫ਼ੈਨ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਹਾਡੀ ਫ਼ੇਵਰੇਟ ਜਗ੍ਹਾ ਕਿਹੜੀ ਹੈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਮੈਨੂੰ ਕੋਈ ਜਾਣਦਾ ਨਾ ਹੋਵੇ। ਫ਼ੇਮ ਮਿਲਣ ਦੇ ਨੁਕਸਾਨ ਵੀ ਬਥੇਰੇ ਆ ਯਾਰ