ਪੰਜਾਬੀ ਸਿੰਗਰ ਕਰਨ ਔਜਲਾ ਨੇ ਫੈਨਜ਼ ਨੂੰ ਆਖਰਕਾਰ ਖੁਸ਼ਖਬਰੀ ਦੇ ਦਿੱਤੀ ਹੈ। ਕਰਨ ਔਜਲਾ ਨੇ ਹਾਲ ਹੀ 'ਚ ਆਪਣੀ ਮੰਗੇਤਰ ਪਲਕ ਦੇ ਨਾਲ ਪ੍ਰੀ ਵੈਡਿੰਗ ਸ਼ੂਟ ਕਰਾਇਆ ਹੈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ;ਚ ਕਰਨ ਤੇ ਪਲਕ ਦਾ ਰੋਮਾਂਟਿਕ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਦੱਸ ਦਈਏ ਕਿ ਕਰਨ ਔਜਲਾ ਦੀਆਂ ਪ੍ਰੀ ਵੈਡਿੰਗ ਤਸਵੀਰਾਂ ਨੂੰ ਕੈਂਡਿਡ ਐਂਡ ਕੰਪਨੀ ਨਾਂ ਦੇ ਇੰਸਟਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਤਸਵੀਰਾਂ 'ਚ ਕਰਨ ਨੇ ਰਾਇਲ ਬਲੂ ਰੰਗ ਦਾ ਸੂਟ ਪਹਿਿਨਆ ਹੋਇਆ ਹੈ, ਜਦਕਿ ਪਲਕ ਚਿੱਟੇ ਰੰਗ ਦੀ ਵੈਡਿੰਗ ਡਰੈੱਸ 'ਚ ਨਜ਼ਰ ਆ ਰਹੀ ਹੈ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਕਰਨ ਤੇ ਪਲਕ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਇਹ ਤਸਵੀਰਾਂ ਵੈਨਕੂਵਰ 'ਚ ਖਿੱਚੀਆਂ ਗਈਆ ਹਨ। ਦੱਸਿਆ ਜਾਂਦਾ ਹੈ ਕਿ ਕਰਨ ਦੀ ਮੰਗੇਤਰ ਪਲਕ ਇਸੇ ਸ਼ਹਿਰ 'ਚ ਰਹਿੰਦੀ ਹੈ ਅਤੇ ਇੱਥੇ ਉਸ ਦਾ ਆਪਣਾ ਮੇਕਅੱਪ ਸਟੂਡੀਓ ਹੈ। ਕਰਨ ਦੀਆਂ ਪ੍ਰੀ ਵੈਡਿੰਗ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਹੁਣ ਇਸ ਜੋੜੇ ਦੇ ਵਿਆਹ ਦਾ ਅਧਿਕਾਰਤ ਐਲਾਨ ਦੇ ਇੰਤਜ਼ਾਰ 'ਚ ਹਨ। ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਪਿਛਲੇ ਸਾਲ ਪਲਕ ਨਾਲ ਮੰਗਣੀ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਜੋੜੇ ਦਾ ਵਿਆਹ ਫਰਵਰੀ 2023 'ਚ ਹੋਵੇਗਾ।