Kulwinder Billa and Bunty Bains At Gurdwara Fatehgarh Sahib: ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਵਿਚਾਲੇ ਕਈ ਪੰਜਾਬੀ ਗਾਇਕ ਆਪਣੇ ਨਵੇਂ ਭਗਤੀ ਭਰੇ ਗੀਤਾਂ ਦੇ ਨਾਲ-ਨਾਲ ਗੂਰੁ ਘਰ ਪਹੁੰਚ ਹਾਜ਼ਰੀ ਲਗਵਾ ਰਹੇ ਹਨ। ਇਸ ਮੌਕੇ ‘ਤੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਗੁਰੁ ਘਰਾਂ ‘ਚ ਨਤਮਸਤਕ ਹੋ ਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ (Kulwinder Billa) ਤੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਵੱਲੋਂ ਵੀ ਗੂਰੁ ਘਰ ਪਹੁੰਚ ਹਾਜ਼ਰੀ ਲਗਵਾਈ ਗਈ। ਦਰਅਸਲ, ਇਨ੍ਹਾਂ ਪੰਜਾਬੀ ਸਿਤਾਰਿਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ 🙏, “ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ”... ਇਹ ਦੋਵੇਂ ਕਲਾਕਾਰ ਸ੍ਰੀ ਫਤਿਹਗੜ੍ਹ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦੇ ਲਈ ਪੁੱਜੇ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਗਾਇਕ ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਸਾਂਝੀਆਂ ਕੀਤੀਆਂ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਜਿੱਥੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਦੌਰਾਨ ਦੋਵੇਂ ਕਲਾਕਾਰ ਲੰਗਰ ਦਾ ਵੀ ਅਨੰਦ ਮਾਣਦੇ ਵਿਖਾਈ ਦਿੱਤੇ। ਵਰਕਫਰੰਟ ਦੀ ਗੱਲ ਕਰਿਏ ਤਾਂ ਕੁਲਵਿੰਦਰ ਬਿੱਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਟਾਈਮ ਟੇਬਲ, ਹੱਸਦੇ ਈ ਰਹਿੰਦੇ ਹਾਂ, ਮੇਰੇ ਨਾਲ ਰਹਿੰਦਾ ਏ ਪੰਜਾਬ, ਟਿੱਚ ਬਟਨ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ ਵੱਲੋਂ ਕਈ ਸਿਤਾਰਿਆਂ ਨੂੰ ਲਈ ਸ਼ਾਨਦਾਰ ਗੀਤ ਲਿਖੇ ਗਏ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।