ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਹਾਲ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਹੈ।



ਇਹ ਫਿਲਮ ਨਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ, ਬਲਕਿ ਬਾਕਸ ਆਫਿਸ 'ਤੇ ਚੰਗੀ ਕਮਾਈ ਵੀ ਕਰ ਰਹੀ ਹੈ। ਇਸ ਫਿਲਮ ਤੁਹਾਨੂੰ ਰੋਮਾਂਸ, ਕਾਮੇਡੀ ਤੇ ਟਰੈਜਡੀ ਸਭ ਰੰਗ ਦੇਖਣ ਨੂੰ ਮਿਲਣਗੇ।



ਇਸ ਦਰਮਿਆਨ ਨਿਮਰਤ ਖਹਿਰਾ ਨੇ ਬਲੈਕ ਸੂਟ ਵਿੱਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਨਿਮਰਤ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਉ



ਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਫੈਨਜ਼ ਆਪਣੀਆਂ ਨਜ਼ਰਾਂ ਹਟਾ ਨਹੀਂ ਪਾ ਰਹੇ ਹਨ।



ਨਿਮਰਤ ਨੇ ਤਸਵੀਰਾਂ ਲਈ ਬਿਲਕੁਲ ਸਾਦੀ ਲੁੱਕ ਨੂੰ ਚੁਣਿਆ ਹੈ। ਉਹ ਸਾਦੇ ਬਲੈਕ ਸੂਟ ਵਿੱਚ ਹੈ,



ਉਸ ਨੇ ਜ਼ਿਆਦਾ ਮੇਕਅੱਪ ਵੀ ਨਹੀਂ ਕੀਤਾ ਹੋਇਆ ਅਤੇ ਉਸ ਨੇ ਖੁੱਲ੍ਹੇ ਵਾਲਾਂ ਦੇ ਨਾਲ ਆਪਣੇ ਇਸ ਲੁੱਕ ਨੂੰ ਪੂਰਾ ਕੀਤਾ ਹੈ।



ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੱਖਾਂ ਲਾਈਕਸ ਤੇ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਮਾਰ ਸੁੱਟਿਆ ਓਏ'।



ਦੱਸ ਦਈਏ ਕਿ ਪਹਿਲਾਂ ਵੀ ਨਿਮਰਤ ਖਹਿਰਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀਆਂ ਹਨ।



ਦੱਸ ਦਈਏ ਕਿ ਨਿਮਰਤ ਖਹਿਰਾ ਹਾਲ ਹੀ 'ਚ ਦਿਲਜੀਤ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ।



ਇਸ ਦੇ ਨਾਲ ਨਾਲ ਉਸ ਦੇ ਗਾਣੇ 'ਰਾਂਝਣਾ' ਤੇ 'ਸ਼ਿਕਾਇਤਾਂ' ਹਾਲ ਹੀ 'ਚ ਰਿਲੀਜ਼ ਹੋਏ ਸੀ। ਇਨ੍ਹਾਂ ਦੋਵੇਂ ਹੀ ਗਾਣਿਆਂ ਨੇ ਸਪੌਟੀਫਾਈ ਦੇ ਬਿਲਬੋਰਡ 'ਤੇ ਆਪਣੀ ਜਗ੍ਹਾ ਬਣਾਈ ਸੀ।