ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਪਰਮੀਸ਼ ਵਰਮਾ ਨੂੰ ਉਸ ਦੀ ਬੇਹਤਰੀਨ ਆਵਾਜ਼ ਤੇ ਗਾਣਿਆਂ ਤੋਂ ਇਲਾਵਾ ਉਸ ਦੀ ਹੈਂਡਸਮ ਲੁੱਕ ਕਰਕੇ ਵੀ ਬਹੁਤ ਪਿਆਰ ਮਿਲਦਾ ਹੈ। ਖਾਸ ਕਰਕੇ ਲੜਕੀਆਂ ਵਿਚਾਲੇ ਪਰਮੀਸ਼ ਦੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਹਾਲ ਹੀ 'ਚ ਪਰਮੀਸ਼ ਵਰਮਾ ਦੀਆਂ ਨਵੀਆਂ ਤਸਵੀਰਾਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਪਰਮੀਸ਼ ਵਰਮਾ ਦਾ ਨਵਾਂ ਗਾਣਾ 'ਸੈੱਟ ਹੋ ਗਿਆ' ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਪਰਮੀਸ਼ ਵਰਮਾ ਦੇ ਨਾਲ ਇਸ ਗੀਤ ਨੂੰ ਗਾਇਕਾ ਗੁਰਲੇਜ਼ ਅਖਤਰ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਗਾਣੇ 'ਚ ਪਰਮੀਸ਼ ਵਰਮਾ ਦੀ ਦੇਸੀ ਲੁੱਕ ਨੇ ਫੀਮੇਲ ਫੈਨਜ਼ ਦਾ ਦਿਲ ਲੱੁਟ ਲਿਆ ਹੈ। ਪਰਮੀਸ਼ ਵਰਮਾ ਨੇ ਗੀਤ ਦੀ ਵੀਡੀਓ 'ਚ ਚਿੱਟਾ ਕੁੜਤਾ ਤੇ ਲਾਲ ਚਾਦਰਾ ਪਹਿਿਨਿਆ ਹੋਇਆ ਹੈ। ਉਸ ਨੇ ਉੱਪਰ ਲਾਲ ਫੁਲਕਾਰੀ ਵਾਲੀ ਜੈਕੇਟ ਵੀ ਪਹਿਨੀ ਹੋਈ ਹੈ। ਆਪਣੀ ਲੱੁਕ ਨੂੰ ਉਸ ਨੇ ਪੱਗ, ਕੈਂਠੇ ਤੇ ਗੋਲਡਨ ਪੰਜਾਬੀ ਜੁੱਤੀ ਨਾਲ ਪੂਰਾ ਕੀਤਾ ਹੈ। ਉਸ ਦੀ ਇਸ ਲੁੱਕ 'ਤੇ ਕੁੜੀਆਂ ਦਿਲ ਹਾਰ ਬੈਠੀਆਂ ਹਨ। ਪਰਮੀਸ਼ ਵਰਮਾ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ। ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਪਰਮੀਸ਼ ਨੇ ਆਪਣੀ ਐਲਬਮ ਰਿਲੀਜ਼ ਕੀਤੀ। ਇਸੇ ਸਾਲ ਉਸ ਨੇ ਆਪਣੀ ਧੀ ਸਦਾ ਦੇ ਨਾਮ 'ਤੇ ਸਦਾ ਸਟੂਡੀਓ ਵੀ ਸ਼ੁਰੂ ਕੀਤਾ। ਇਸੇ ਸਾਲ ਪਰਮੀਸ਼ ਨੇ ਆਪਣੇ ਭਰਾ ਸੁਖਨ ਵਰਮਾ ਨੂੰ ਵੀ ਗਾਇਕੀ ਦੇ ਖੇਤਰ 'ਚ ਲੌਂਚ ਕੀਤਾ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਦਾ ਗਾਣਾ 'ਸੈੱਟ ਹੋ ਗਿਆ' ਇੰਨੀਂ ਖੂਬ ਚਰਚਾ ਵਿੱਚ ਬਣਿਆ ਹੋਇਆ ਹੈ।