Singer Shubh Song Cheques in Trending List: ਪੰਜਾਬੀ ਗਾਇਕ ਸ਼ੁਭ ਉਰਫ਼ ਸ਼ੁਭਨੀਤ ਸਿੰਘ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ।



ਦੱਸ ਦੇਈਏ ਕਿ ਸ਼ੁੱਭ ਦੀ ਗਾਇਕੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਵੀ ਭਰਮਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।



ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਕਲਾਕਾਰ ਖਿਲਾਫ ਵਿਰੋਧ ਕੀਤਾ ਗਿਆ।



ਦੱਸ ਦੇਈਏ ਕਿ ਕਲਾਕਾਰ ਵੱਲੋਂ ਇੱਕ ਪੋਸਟ ਸਾਂਝੀ ਕਰ ਆਪਣਾ ਪੱਖ ਰੱਖਿਆ ਗਿਆ ਸੀ। ਹੁਣ ਕਲਾਕਾਰ ਦੇ ਨਾਂਅ ਇੱਕ ਵਾਰ ਫਿਰ ਟਰੈਡਿੰਗ ਲਿਸਟ ਵਿੱਚ ਆ ਗਿਆ ਹੈ।



ਦੱਸ ਦੇਈਏ ਕਿ ਕਲਾਕਾਰ ਦੇ ਗੀਤ ਚੈਕ ਨੇ ਟਰੈਡਿੰਗ ਲਿਸਟ ਵਿੱਚ ਨੰਬਰ 7 ਉੱਪਰ ਆਪਣੀ ਜਗ੍ਹਾ ਬਣਾਈ ਹੈ।



ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਗਾਇਕ ਅਤੇ ਉਸਦੇ ਗੀਤਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਬਰਸਾਇਆ ਜਾ ਰਿਹਾ ਹੈ।



ਖਾਸ ਗੱਲ਼ ਇਹ ਹੈ ਕਿ ਹਾਲ ਹੀ ਵਿੱਚ ਸ਼ੁਭ ਦੇ ਲੰਡਨ 'ਚ ਹੋਣ ਵਾਲੇ ਸ਼ੋਅ ਦੇ ਸਾਰੇ ਰਿਕਾਰਡ ਟੁੱਟ ਗਏ ਹਨ।



ਜਾਣਕਾਰੀ ਮੁਤਾਬਕ ਗਾਇਕ ਦਾ ਇਹ ਸ਼ੋਅ ਲੰਡਨ ਵਿਖੇ 29 ਅਕਤੂਬਰ ਨੂੰ ਹੋਣਾ ਹੈ, ਜਿਸ ਲਈ ਪੂਰਾ ਆਡੀਟੋਰੀਅਮ ਬੁੱਕ ਕਰ ਲਿਆ ਗਿਆ ਹੈ, ਜਿਸ ਦੇ ਲਈ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ ਹਨ।



ਕਲਾਕਾਰ ਵੱਲੋਂ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿੱਤੀ ਗਈ ਸੀ। ਕਾਬਿਲੇਗ਼ੌਰ ਹੈ ਕਿ ਸ਼ੁਭ ਵਿਵਾਦ ਭਾਰਤ 'ਚ ਕਾਫੀ ਪ੍ਰਚਲਿਤ ਰਿਹਾ ਹੈ।



ਗਾਇਕ ਦੀ ਇੱਕ ਇੰਸਟਾਗ੍ਰਾਮ ਪੋਸਟ ਕਰਕੇ ਇਹ ਸਭ ਹੰਗਾਮਾ ਹੋਇਆ ਸੀ। ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸ਼ੇਅਰ ਕੀਤਾ ਸੀ।