Afsana Khan Post: ਪੰਜਾਬੀ ਗਾਇਕਾ ਅਫਸਾਨਾ ਖਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ।



ਹਾਲ ਹੀ 'ਚ ਗਾਇਕਾ ਕੈਨੇਡਾ ਵਿੱਚ ਸੀ। ਉੱਥੇ ਉਸ ਨੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਲਾਈਵ ਸ਼ੋਅਜ਼ ਕੀਤੇ।



ਇਸ ਦੌਰਾਨ ਆਪਣੇ ਬਿਜ਼ੀ ਸ਼ਡਿਊਲ ਦੇ ਬਾਵਜੂਦ ਅਫਸਾਨਾ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।



ਇਸ ਦੌਰਾਨ ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਅਫਸਾਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।



ਉਸ ਨੇ ਆਪਣੀ ਮਿਰਰ ਸੈਲਫੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਫੋਨ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਮੋਬਾਈਲ ਕਵਰ ਨਜ਼ਰ ਆ ਰਿਹਾ ਹੈ।



ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਫਸਾਨਾ ਖਾਨ ਨੇ ਕੈਪਸ਼ਨ ਲਿਖੀ, 'ਮੇਰਾ ਵੱਡਾ ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।'



ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ। ਇੱਥੇ ਉਹ ਵੱਖ ਵੱਖ ਸ਼ਹਿਰਾਂ 'ਚ ਮਿਊਜ਼ਿਕ ਸ਼ੋਅਜ਼ ਕਰ ਰਹੀ ਹੈ।



ਇਸ ਦੌਰਾਨ ਉਸ ਨੂੰ ਕਈ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਕਾਫੀ ਟਰੋਲ ਹੋਣਾ ਪਿਆ ਹੈ।



ਲੋਕਾਂ ਨੇ ਕਦੇ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਇਆ, ਤਾਂ ਕਦੇ ਉਸ ਦੇ ਮੇਕਅੱਪ ਦਾ। ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਦੋਵੇਂ ਇੱਕ ਦੂਜੇ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੇ ਸੀ।