Sudesh Kumari Discharge From Hospital: ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਆ ਰਹੀ ਹੈ। ਉਨ੍ਹਾਂ ਦੀ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਹਾਲ ਹੀ ਵਿੱਚ ਗਾਇਕਾ ਸਿਹਤ ਸੰਬੰਧੀ ਪਰੇਸ਼ਾਨੀ ਦੇ ਚੱਲਦੇ ਹਸਪਤਾਲ ਵਿੱਚ ਭਰਤੀ ਹੋਈ ਸੀ। ਇਸਦੀ ਜਾਣਕਾਰੀ ਸੁਦੇਸ਼ ਕੁਮਾਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰ ਦਿੱਤੀ ਗਈ। ਹਾਲਾਂਕਿ ਗਾਇਕਾ ਤੰਦਰੁਸਤ ਹੋਣ ਤੋਂ ਬਾਅਦ ਘਰ ਵਾਪਿਸ ਆ ਚੁੱਕੀ ਹੈ। ਗਾਇਕਾ ਸੁਦੇਸ਼ ਕੁਮਾਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏🏻🙏🏻... ਆਪ ਸਭ ਦੀਆਂ ਦੁਆਵਾਂ ਤੇ ਸ਼ੁੱਭਕਾਮਨਾਵਾਂ ਲਈ ਤਹੇ ਦਿਲੋਂ ਧੰਨਵਾਦ ਜੀ... ਸੁਦੇਸ਼ ਕੁਮਾਰੀ ਤੰਦਰੁਸਤ ਨੇ ਤੇ ਘਰ ਵਾਪਿਸ ਆ ਗਏ ਨੇ... ਇਸਦੇ ਨਾਲ ਹੀ ਗਾਇਕਾ ਦੇ ਤੰਦਰੁਸਤ ਹੋਣ ਤੋਂ ਬਾਅਦ ਪ੍ਰਸ਼ੰਸਕ ਪੋਸਟ ਉੱਪਰ ਲਗਾਤਾਰ ਕਮੈਂਟ ਕਰ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਵਾਹਿਗੂਰੁ ਜੀ ਦਾ ਲੱਖ-ਲ਼ੱਖ ਸ਼ੁੱਕਰ ਆ ਜੀ... ਕਾਬਿਲੇਗੌਰ ਹੈ ਕਿ ਸੁਦੇਸ਼ ਕੁਮਾਰੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਉਨ੍ਹਾਂ ਨੇ ਹੁਣ ਤੱਕ ਕਈ ਡਿਊਟ ਅਤੇ ਸੋਲੋ ਗੀਤਾਂ ਨਾਲ ਪ੍ਰਸ਼ੰਸਕਾਂ ਵਿੱਚ ਵਾਹੋ-ਵਾਹੀ ਖੱਟੀ ਹੈ। ਇਸ ਤੋਂ ਇਲਾਵਾ ਕਈ ਫ਼ਿਲਮਾਂ ਮੁੰਡੇ ਯੂਕੇ ਦੇ, ਕਬੱਡੀ ਵਨਸ ਅਗੇਨ ਸਣੇ ਕਈ ਫ਼ਿਲਮਾਂ 'ਚ ਵੀ ਗੀਤ ਗਾਏ ਹਨ। ਖਾਸ ਗੱਲ ਇਹ ਹੈ ਕਿ ਸੁਦੇਸ਼ ਕੁਮਾਰੀ ਦੀ ਗਾਇਕੀ ਦਾ ਸੁਰੀਲਾ ਸਫ਼ਰ ਅੱਜ ਵੀ ਜਾਰੀ ਹੈ। ਸੁਰਜੀਤ ਭੁੱਲਰ ਨਾਲ ਉਨ੍ਹਾਂ ਵੱਲੋਂ ਗਾਇਆ ਗੀਤ ਸਫ਼ਾਰੀ ਉਨ੍ਹਾਂ ਦੇ ਹਿੱਟ ਗੀਤਾਂ ਗੀਤਾਂ ਵਿੱਚੋਂ ਇੱਕ ਹੈ।