ਪੰਜਾਬੀ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਨੇ 1 ਮਾਰਚ ਨੂੰ ਆਖਰੀ ਸਾਹ ਲਏ। ਸੁਨੰਦਾ ਸ਼ਰਮਾ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਭ ਨੂੰ ਦਿੱਤੀ। ਸੁਨੰਦਾ ਸ਼ਰਮਾ ਨੇ ਇੱਕ ਬੇਹੱਦ ਭਾਵੁਕ ਕਰਨ ਵਾਲੀ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਸ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਪਿਤਾ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਤੇ ਸੰਦੇਸ਼ ਲਿਿਖਿਆ ਹੋਇਆ ਹੈ, 'ਕਾਸ਼ ਆਰਆਈਪੀ ਦਾ ਮਤਲਬ ਰਿਟਰਨ ਇਫ ਪੌਸਿਬਲ (ਜੇ ਹੋ ਸਕੇ ਤਾਂ ਵਾਪਸ ਆ ਜਾਓ) ਹੁੰਦਾ।' ਇਸ ਦੇ ਨਾਲ ਹੀ ਸੁਨੰਦਾ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਸ਼ੇਅਰ ਕੀਤੀ। ਸੁਨੰਦਾ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਦੌੜ ਗਈ। ਸੁਨੰਦਾ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਦੌੜ ਗਈ।