ਅੱਜ ਯਾਨਿ 8 ਮਾਰਚ ਨੂੰ ਪੂਰੀ ਦੁਨੀਆ 'ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਹਰ ਕੋਈ ਇਸ ਦਿਨ ਔਰਤਾਂ ਨੂੰ ਵਧਾਈ ਦੇ ਰਿਹਾ ਹੈ।



ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਸਤਿੰਦਰ ਸੱਤੀ ਨੇ ਮਹਿਲਾ ਦਿਵਸ ਦੇ ਮੌਕੇ 'ਤੇ ਖਾਸ ਸੰਦੇਸ਼ ਦਿੱਤਾ ਹੈ।



ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਔਰਤਾਂ ਦੇ ਨਾਂ ਸੰਦੇਸ਼ ਦਿੱਤਾ ਹੈ।



ਵੀਡੀਓ 'ਚ ਸੱਤੀ ਬੋਲਦੀ ਸੁਣੀ ਜਾ ਸਕਦੀ ਹੈ ਕਿ 'ਔਰਤ ਸਮਾਜ ਤੋਂ ਇੱਜ਼ਤ ਚਾਹੁੰਦੀ ਹੈ।



ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਮਰਦ ਘਰ ਦੀ ਛੱਤ ਹੈ, ਤਾਂ ਔਰਤ ਘਰ ਦੀ ਨੀਂਹ ਹੈ।



ਛੱਤ ਤਾਂ ਹੀ ਮਜ਼ਬੂਤੀ ਨਾਲ ਖੜੀ ਰਹਿ ਸਕਦੀ ਹੈ, ਜੇ ਘਰ ਦੀ ਨੀਂਹ ਪੱਕੀ ਹੋਵੇਗੀ।'



ਕਾਬਿਲੇਗ਼ੌਰ ਹੈ ਕਿ ਸੱਤੀ ਨੇ ਹਾਲ ਹੀ 'ਚ ਨਾ ਸਿਰਫ ਔਰਤਾਂ ਦਾ ਬਲਕਿ ਪੂਰੀ ਦੁਨੀਆ 'ਚ ਪੰਜਾਬ ਦਾ ਮਾਣ ਵਧਾਇਆ ਹੈ।



ਉਹ ਹਾਲ ਹੀ 'ਚ ਕੈਨੇਡਾ 'ਚ ਵਕੀਲ ਬਣੀ ਹੈ।



ਸਤਿੰਦਰ ਸੱਤੀ ਮੁਤਾਬਕ, ਜਸਵੰਤ ਮਾਂਗਟ ਹੀ ਸਨ, ਜਿਨ੍ਹਾਂ ਨੇ ਮੈਨੂੰ ਕੋਰੋਨਾ ਦੌਰਾਨ ਲਾਅ ਕਰਨ ਦੀ ਪ੍ਰੇਰਨਾ ਦਿੱਤੀ।



ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਕਿਸੇ ਕਲਾਕਾਰ ਨੇ ਇੰਨੇ ਲੰਬੇ ਪ੍ਰੋਫੈਸ਼ਨਲ ਕਲਾਕਾਰ ਦੇ ਕਰੀਅਰ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੋਵੇ।