ਰਾਹੁਲ ਗਾਂਧੀ ਜੋ ਕਿ ਪਿੱਛੇ ਜਿਹੇ 'ਮੋਦੀ ਸਰਨੇਮ' ਮਾਮਲਾ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਬਣੇ ਹੋਏ ਸਨ। ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਟਿੱਪਣੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ 23 ਮਾਰਚ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਬੀਤੇ ਦਿਨੀਂ ਦਿੱਲੀ 'ਚ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਰਾਹੁਲ ਨੇ ਦਿੱਲੀ ਦੇ ਕਨਾਟ ਪਲੇਸ ਅਤੇ ਚਾਂਦਨੀ ਚੌਕ ਇਲਾਕੇ ਦੇ ਬੰਗਾਲੀ ਬਾਜ਼ਾਰ 'ਚ ਸੁਆਦੀ ਪਕਵਾਨਾਂ ਦਾ ਆਨੰਦ ਲਿਆ। ਰਾਹੁਲ ਨੇ ਬੰਗਾਲੀ ਬਾਜ਼ਾਰ 'ਚ ਗੋਲਗੱਪੇ ਦਾ ਆਨੰਦ ਮਾਣਿਆ। ਕਾਂਗਰਸ ਨੇਤਾ ਪੁਰਾਣੀ ਦਿੱਲੀ 'ਚ ਮੁਹੱਬਤ ਕਾ ਸ਼ਰਬਤ ਦੀ ਦੁਕਾਨ 'ਤੇ ਤਰਬੂਜ਼ ਖਾਂਦੇ ਹੋਏ ਨਜ਼ਰ ਆਏ। ਇਸ ਦੌਰਾਨ ਲੋਕ ਰਾਹੁਲ ਨੂੰ ਮਿਲਣ ਲਈ ਕਾਫੀ ਉਤਾਵਲੇ ਨਜ਼ਰ ਆ ਰਹੇ ਸਨ। ਰਾਹੁਲ ਨੇ ਜਾਮਾ ਮਸਜਿਦ ਦੇ ਸਾਹਮਣੇ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨਾਲ ਸੈਲਫੀ ਵੀ ਲਈ। ਕਾਂਗਰਸੀ ਆਗੂ ਵੀ ਬਾਜ਼ਾਰ ਵਿੱਚ ਚਾਟ ਖਾਂਦੇ ਦੇਖੇ ਗਏ।